ਟਰੱਕ ਅਤੇ ਮਿੰਨੀ ਕੈਂਟਰ ਦੀ ਟੱਕਰ ਕਾਰਨ 8 ਹਲਾਕ
10:45 AM Sep 03, 2024 IST
Advertisement
ਜੀਂਦ, 3 ਸਤੰਬਰ
ਜੀਂਦ ਦੇ ਨਰਵਾਣਾ ਵਿਚ ਸ਼ਰਧਾਲੂਆਂ ਨਾਲ ਭਰੇ ਇਕ ਵਾਹਨ ਦੇ ਟਰੱਕ ਦੀ ਚਪੇਟ ਵਿਚ ਆਉਣ ਕਾਰਨ ਤਿੰਨ ਔਰਤਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ ਅੱਠ ਵਿਅਕਤੀ ਜ਼ਖਮੀ ਹੋਏ ਹਨ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਰੁਕਸ਼ੇਤਰ ਦੇ ਮਰਛੇਦੀ ਪਿੰਡ ਤੋਂ 15 ਸ਼ਰਧਾਲੂ ਧਾਰਮਿਕ ਸਧਾਨ ’ਤੇ ਜਾਣ ਲਈ ਰਵਾਨਾ ਹੋਏ ਸਨ ਜਿਨ੍ਹਾਂ ਨੂੰ ਰਸਤੇ ਵਿਚ ਬਿਰਧਾਨ ਪਿੰਡ ਨਜ਼ਦੀਕ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਟੱਕਰ ਕਾਰਨ ਮਿੰਨੀ ਕੈਂਟਰ ਖੱਡ ਵਿੱਚ ਜਾ ਡਿੱਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਚਾਲਕ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। -ਪੀਟੀਆਈ
Advertisement
Advertisement
Advertisement