ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੰਟਰੋਲ ਰੇਖਾ ’ਤੇ 15 ਮਹੀਨਿਆਂ ਦੌਰਾਨ ਭਾਰਤ ਤੇ ਚੀਨ ਦੇ ਜਵਾਨਾਂ ’ਚ ਦੋ ਵਾਰ ਹੋਈ ਝੜਪ

07:01 AM Jan 16, 2024 IST

* ਭਾਰਤੀ ਫੌਜ ਨੇ ਚੀਨੀ ਫੌਜ ’ਤੇ ਨਜ਼ਰ ਰੱਖਣ ਲਈ ਕਈ ਗੁਪਤ ਮੁਹਿੰਮਾਂ ਚਲਾਈਆਂ
* ਬਹਾਦਰੀ ਪੁਰਸਕਾਰ ਦੇਣ ਮੌਕੇ ਹੋਇਆ ਖੁਲਾਸਾ

Advertisement

ਅਜੇ ਬੈਨਰਜੀ
ਨਵੀਂ ਦਿੱਲੀ, 15 ਜਨਵਰੀ
ਪਿਛਲੇ ਤਕਰੀਬਨ ਸਵਾ ਸਾਲ ਦੌਰਾਨ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਭਾਰਤ ਤੇ ਚੀਨ ਦੀਆਂ ਫੌਜਾਂ ਆਹਮੋ-ਸਾਹਮਣੇ ਹੋਈਆਂ ਹਨ। ਇਸੇ ਅਰਸੇ ਦੌਰਾਨ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ’ਤੇ ਨਜ਼ਰ ਰੱਖਣ ਲਈ ਕੰਟਰੋਲ ਰੇਖਾ ਦੇ ਨਾਲ ਕਈ ਲੁੱਕਵੇਂ ਅਪਰੇਸ਼ਨ ਵੀ ਚਲਾਏ ਹਨ।
ਵੈਸਟਰਨ ਕਮਾਂਡ, ਚੰਡੀਮੰਦਰ ਅਤੇ ਸੈਂਟਰਲ ਕਮਾਂਡ, ਲਖਨਊ ਵੱਲੋਂ ਆਪਣੇ ਫੌਜੀਆਂ ਦੇ ਸਨਮਾਨ ਲਈ ਰੱਖੇ ਦੋ ਵੱਖੋ ਵੱਖਰੇ ਸਮਾਗਮਾਂ ਦੌਰਾਨ ਉਪਰੋਕਤ ਝੜਪਾਂ ਤੇ ਗੁਪਤ ਅਪਰੇਸ਼ਨਾਂ ਬਾਰੇ ਖੁਲਾਸਾ ਕੀਤਾ ਗਿਆ। ਇਹ ਲੁਕਵੇਂ ਆਪਰੇਸ਼ਨ ਸਤੰਬਰ 2021 ਤੋਂ ਨਵੰਬਰ 2022 ਦਰਮਿਆਨ ਕੀਤੇ ਗਏ ਸਨ। ਇਨ੍ਹਾਂ ਸਮਾਗਮਾਂ ਦੌਰਾਨ ਫੌਜੀਆਂ ਨੂੰ ਦਿੱਤੇ ਬਹਾਦਰੀ ਪੁਰਸਕਾਰਾਂ ਨਾਲ ਇਨ੍ਹਾਂ ਅਪਰੇਸ਼ਨਾਂ ਦੇ ਵੇਰਵਿਆਂ ਬਾਰੇ ਪਤਾ ਲੱਗਾ। ਅਸਲ ਕੰਟਰੋਲ ਰੇਖਾ ’ਤੇ ਹੋਏ ਇਨ੍ਹਾਂ ਅਪਰੇਸ਼ਨਾਂ ਬਾਰੇ ਪਹਿਲਾਂ ਕੋਈ ਸੂਹ ਨਹੀਂ ਸੀ। ਪੱਛਮੀ ਕਮਾਂਡ ਨੇ ਸਮਾਗਮ ਬਾਰੇ ਯੂਟਿਊਬ ’ਤੇ ਪਾਈ ਵੀਡੀਓ ਵੀ ਹਟਾ ਦਿੱਤੀ ਹੈ। ਕੇਂਦਰੀ ਕਮਾਂਡ ਦਾ ਯੂ-ਟਿਊਬ ਲਿੰਕ ਅੱਜ (ਸੋਮਵਾਰ) ਸ਼ਾਮ ਤੱਕ ਕੰਮ ਕਰ ਰਿਹਾ ਸੀ।
ਪੱਛਮੀ ਕਮਾਂਡ ’ਚ ਰੱਖੇ ਸਮਾਗਮ ਦੌਰਾਨ ਝੜਪਾਂ ਬਾਰੇ ਤਫਸੀਲ ’ਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਿਵੇਂ ਚੀਨੀ ਫੌਜ ਨੇ 7 ਜਨਵਰੀ, 2022 ਨੂੰ ਐੱਲਏਸੀ ਦੇ ਨਾਲ ਸ਼ੰਕਰ ਟੇਕਰੀ ਵਿਖੇ ਭਾਰਤੀ ਫੌਜ ਦੀ ਚੌਕੀ ’ਤੇ ਹਮਲਾ ਕੀਤਾ। ਸਿੱਖ ਲਾਈਟ ਇਨਫੈਂਟਰੀ ਦੀ ਅੱਠਵੀਂ ਬਟਾਲੀਅਨ ਦੇ ਸਿਪਾਹੀ ਰਮਨ ਸਿੰਘ ਨੇ ਬੇਮਿਸਾਲ ਬਹਾਦਰੀ ਦਾ ਮੁਜ਼ਾਹਰਾ ਕਰਦਿਆਂ ਘੁਸਪੈਠੀਆਂ ਦਾ ਸਾਹਮਣਾ ਕੀਤਾ। ਹਾਲਾਂਕਿ ਚੀਨੀ ਫੌਜ ਮੁਕਾਬਲੇ ਉਨ੍ਹਾਂ ਕੋਲ ਨਫਰੀ ਘੱਟ ਸੀ। ਸਿਪਾਹੀ ਰਮਨ ਸਿੰਘ ਨੇ ਹਮਲੇ ਦਾ ਮੂੰਹ-ਤੋੜ ਜਵਾਬ ਦਿੰਦਿਆਂ ਚਾਰ ਚੀਨੀ ਸੈਨਿਕਾਂ ਨੂੰ ਗੰਭੀਰ ਜ਼ਖਮੀ ਕਰ ਕੇ ਅਤੇ ਉਨ੍ਹਾਂ ਦੇ ਹਥਿਆਰ ਖੋਹ ਕੇ ਹਮਲੇ ਨੂੰ ਨਾਕਾਮ ਕਰ ਦਿੱਤਾ। ਸਿੰਘ ਨੂੰ ਬਹਾਦਰੀ ਲਈ ਸੈਨਾ ਮੈਡਲ ਦਾ ਐਵਾਰਡ ਦਿੱਤਾ ਗਿਆ।
ਇਸੇ ਤਰ੍ਹਾਂ ਜੰਮੂ-ਕਸ਼ਮੀਰ ਰਾਈਫਲਜ਼ ਦੀ 19ਵੀਂ ਬਟਾਲੀਅਨ ਦੇ ਨਾਇਬ ਸੂਬੇਦਾਰ ਬਲਦੇਵ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇੱਕ ਹੋਰ ਝੜਪ 27 ਨਵੰਬਰ 2022 ਨੂੰ ਹੋਈ ਜਦੋਂ 50 ਦੇ ਕਰੀਬ ਚੀਨੀ ਫੌਜੀਆਂ ਨੇ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਤੇ ਭਾਰਤੀ ਪੋਸਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸਿੰਘ ਨੇ ਚੀਨੀ ਫੌਜ ਖ਼ਿਲਾਫ਼ ਭਾਰਤੀ ਫੌਜ ਦੀ ਅਗਵਾਈ ਕੀਤੀ ਤੇ ਤਕਰੀਬਨ 15 ਚੀਨੀ ਸੈਨਿਕਾਂ ਨੂੰ ਜ਼ਖਮੀ ਕੀਤਾ। ਇਸ ਝੜਪ ’ਚ ਭਾਰਤੀ ਸੈਨਾ ਦਾ ਇੱਕ ਹਵਾਲਦਾਰ ਜ਼ਖ਼ਮੀ ਹੋ ਗਿਆ।
ਇਸੇ ਦੌਰਾਨ ਦੱਸਿਆ ਗਿਆ ਜੰਮੂ-ਕਸ਼ਮੀਰ ਰਾਈਫਲਜ਼ ਦੀ 19ਵੀਂ ਬਟਾਲੀਅਨ ਦੇ ਕਮਾਂਡਿੰਗ ਅਫਸਰ, ਲੈਫਟੀਨੈਂਟ ਕਰਨਲ ਪੁਸ਼ਮੀਤ ਸਿੰਘ ਨੇ ਐੱਲਏਸੀ ਦੇ ਨਾਲ ਗੁਪਤ ਅਪਰੇਸ਼ਨ ਚਲਾਇਆ ਜਿਸ ਨਾਲ ਚੀਨੀ ਫੌਜ ਦੀ ਘੁਸਪੈਠ ਦੀ ਇੱਕ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਗਈ। ਇਸ ਕਾਰਨ ਦੋਵਾਂ ਧਿਰਾਂ ਦਰਮਿਆਨ ਦੋ ਦਿਨ ਤੱਕ ਤਲਖੀ ਬਣੀ ਰਹੀ ਤੇ ਚੀਨੀ ਫੌਜ ਦੇ ਸਥਾਨਕ ਕਮਾਂਡਰਾਂ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ ਗਿਆ। ਇਸ ਪੂਰੇ ਮਸਲੇ ਦੌਰਾਨ ਪੁਸ਼ਮੀਤ ਸਿੰਘ ਨੇ ਪੂਰੀ ਤਰ੍ਹਾਂ ਸ਼ਾਂਤ ਰਹਿ ਕੇ ਮਸਲਾ ਸੁਲਝਾਇਆ ਤੇ ਇਸ ਲਈ ਉਸ ਨੂੰ ਸੈਨਾ ਮੈਡਲ ਨਾਲ ਸਨਮਾਨਿਆ ਗਿਆ।
ਐੱਲਏਸੀ ਦੇ ਨਾਲ-ਨਾਲ ਕਈ ਹੋਰ ਅਹਿਮ ਥਾਵਾਂ ’ਤੇ ਗੁਪਤ ਆਪਰੇਸ਼ਨ ਚਲਾਏ ਗਏ। ਇਸੇ ਦੌਰਾਨ ਕੁਮਾਉਂ ਰੈਜੀਮੈਂਟ ਦੀ 15ਵੀਂ ਬਟਾਲੀਅਨ ਦੇ ਕਮਾਂਡਿੰਗ ਅਫਸਰ ਮੇਜਰ ਸੌਰਵ ਕੁਮਾਰ, ਇਸੇ ਬਟਾਲੀਅਨ ਦੇ ਹੌਲਦਾਰ ਪਰਦੀਪ ਕੁਮਾਰ ਸਿੰਘ, 31 ਆਰਮਡ ਡਿਵੀਜ਼ਨ ਦੇ ਲੈਫਟੀਨੈਂਟ ਕਰਨਲ ਯੋਗੇਸ਼ ਕੁਮਾਰ ਸਤੀ, 12 ਪੈਰਾ ਸਪੈਸ਼ਲ ਫੋਰਸਿਜ਼ ਬਟਾਲੀਅਨ ਦੇ ਮੇਜਰ ਨਿਤੀਸ਼ ਤਿਆਗੀ ਨੂੰ ਐੱਲਏਸੀ ’ਤੇ ਗੁਪਤ ਮੁਹਿੰਮਾਂ ਚਲਾਉਣ ਲਈ ਸੈਨਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

Advertisement
Advertisement