ਹਰਿਆਣਾ ਚੋਣਾਂ: ਨੂਹ ਵਿਚ ਗਰੁੱਪਾਂ ਦੇ ਟਕਰਾਅ ਕਾਰਨ ਤਣਾਅ
03:49 PM Oct 05, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਕਤੂਬਰ
Tension in Nuh during Haryana Elections: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ਨਿਚਰਵਾਰ ਨੂੰ ਜਾਰੀ ਪੋਲਿੰਗ ਦੌਰਾਨ ਨੂਹ ਵਿਚ ਵੱਖ-ਵੱਖ ਸਮੂਹਾਂ ਦਰਮਿਆਨ ਟਕਰਾਅ ਹੋਣ ਕਾਰਨ ਤਣਾਅ ਪੈਦਾ ਹੋ ਗਿਆ। ਇਸ ਦੌਰਾਨ ਵੱਖ-ਵੱਖ ਧਿਰਾਂ ਦਰਮਿਆਨ ਪਥਰਾਅ ਤੇ ਟਕਰਾਅ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਇਸ ਦੌਰਾਨ ਸੂਬੇ ਦੇ 90 ਵਿਧਾਨ ਸਭਾ ਹਲਕਿਆਂ ਲਈ ਸਵੇਰੇ 7 ਵਜੇ ਤੋਂ ਜਾਰੀ ਪੋਲਿੰਗ ਦੌਰਾਨ ਬਾਅਦ ਦੁਪਹਿਰ 1.00 ਵਜੇ ਤੱਕ 37 ਫ਼ੀਸਦੀ ਪੋਲਿੰਗ ਹੋਣ ਦੀ ਖ਼ਬਰ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਸ਼ੁਰੂ ਵਿਚ ਵੋਟਾਂ ਪਾਉਣ ਵਾਲਿਆਂ ਵਿਚ ਸ਼ਾਮਲ ਸਨ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂਆਂ ਭੁਪਿੰਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ ਤੇ ਰਣਦੀਪ ਸੂਰਜੇਵਾਲਾ ਨੇ ਵੀ ਸਵੇਰ ਵੇਲੇ ਆਪੋ-ਆਪਣੀਆਂ ਵੋਟਾਂ ਪਾਈਆਂ।
Advertisement
Advertisement
Advertisement