ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਪੀ ਦੇ ਸ਼ਾਹਜਹਾਂਪੁਰ ਵਿਚ ਬੱਜਰੀ ਨਾਲ ਲੱਦਿਆ ਡੰਪਰ ਨਿੱਜੀ ਬੱਸ ’ਤੇ ਪਲਟਿਆ, 11 ਮੌਤਾਂ

12:52 PM May 26, 2024 IST

ਸ਼ਾਹਜਹਾਂਪੁਰ(ਯੂਪੀ), 26 ਮਈ
ਬੱਜਰੀ ਨਾਲ ਲੱਦੇ ਡੰਪਰ ਟਰੱਕ ਦੇ ਬੱਸ ’ਤੇ ਪਲਟਣ ਨਾਲ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ। ਸ਼ਨਿੱਚਰਵਾਰ ਰਾਤ ਨੂੰ ਵਾਪਰੇ ਹਾਦਸੇ ਵਿਚ ਦਸ ਹੋਰ ਸ਼ਰਧਾਲੂ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ, ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਹੈ। ਸ਼ਾਹਜਹਾਂਪੁਰ ਦੇ ਐੱਸਪੀ ਅਸ਼ੋਕ ਕੁਮਾਰ ਮੀਨਾ ਨੇ ਦੱਸਿਆ ਕਿ ਹਾਦਸਾ ਖੁਤਾਰ ਪੁਲੀਸ ਥਾਣੇ ਅਧੀਨ ਆਉਂਦੇ ਹਜੀਆਪੁਰ ਪਿੰਡ ਨੇੜੇ ਵਾਪਰਿਆ। ਜਦੋਂ ਹਾਦਸਾ ਵਾਪਰਿਆ ਉਦੋਂ ਬੱਸ ਸੜਕ ਕੰਢੇ ਖਾਣ ਪੀਣ ਵਾਲੀ ਇਕ ਦੁਕਾਨ ਨੇੜੇ ਖੜ੍ਹੀ ਸੀ। ਇਹ ਸਾਰੇ ਸ਼ਰਧਾਲੂ ਸੀਤਾਪੁਰ ਜ਼ਿਲ੍ਹੇ ਨਾਲ ਸਬੰਧਤ ਸਨ ਤੇ ਉੱਤਰਾਖੰਡ ਦੇ ਪੁਰਨਾਗਿਰੀ ਮੰਦਰ ਵਿਚ ਮੱਥਾ ਟੇਕਣ ਜਾ ਰਹੇ। ਹਾਦਸੇ ਮੌਕੇ ਕੁਝ ਸ਼ਰਧਾਲੂ ਬੱਸ ਵਿਚ ਹੀ ਬੈਠੇ ਸਨ ਜਦੋਂਕਿ ਕੁਝ ਹੇਠਾਂ ਉੱਤਰ ਕੇ ਰੋਟੀ ਪਾਣੀ ਖਾ ਰਹੇ ਸਨ। ਨਿੱਜੀ ਬੱਸ ਉੱਤਰਾਖੰਡ ਦੇ ਟਨਕਪੁਰ ਜਾ ਰਹੀ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਥਾਨਕ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਨੂੰ ਹਰ ਸੰਭਵ ਇਲਾਜ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। -ਪੀਟੀਆਈ

Advertisement

Advertisement