ਡੰਮੀ ਦਾਖਲੇ: ਦਿੱਲੀ ਤੇ ਰਾਜਸਥਾਨ ਦੇ 27 ਸਕੂਲਾਂ ਨੂੰ ਨੋਟਿਸ
07:30 AM Sep 06, 2024 IST
Advertisement
ਨਵੀਂ ਦਿੱਲੀ:
ਸੀਬੀਐੱਸਈ ਨੇ ਵਿਦਿਆਰਥੀਆਂ ਦੇ ‘ਡੰਮੀ ਦਾਖਲਿਆਂ’ ਲਈ ਦਿੱਲੀ ਤੇ ਰਾਜਸਥਾਨ ਦੇ 27 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਬੋਰਡ ਨਿਯਮਾਂ ਦਾ ਪਾਲਣ ਨਾ ਕਰਨ ਦਾ ਦੋਸ਼ੀ ਪਾਏ ਜਾਣ ਵਾਲੇ ਸਕੂਲਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ’ਤੇ ਵੀ ਵਿਚਾਰ ਕਰ ਰਿਹਾ ਹੈ। ਇਹ ਕਦਮ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਡੰਮੀ ਸਕੂਲਾਂ ਦੀ ਜਾਂਚ ਲਈ ਇਨ੍ਹਾਂ ਦੇ ਅਚਾਨਕ ਨਿਰੀਖਣ ਤੋਂ ਬਾਅਦ ਚੁੱਕਿਆ ਹੈ। ਸੀਬੀਐੱਸਈ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਕਿਹਾ, ‘ਨਿਰੀਖਣ ਦੌਰਾਨ ਵਧੇਰੇ ਸਕੂਲ ਬੋਰਡ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ। ਉਨ੍ਹਾਂ ਵਿਦਿਆਰਥੀਆਂ ਦੀ ਅਸਲ ਹਾਜ਼ਰੀ ਦੇ ਰਿਕਾਰਡ ਤੋਂ ਵੱਧ ਵਿਦਿਆਰਥੀ ਨਾਮਜ਼ਦ ਕੀਤੇ ਹੋਏ ਸਨ। -ਪੀਟੀਆਈ
Advertisement
Advertisement