ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੂਮਛੇੜੀ ਨੇ ਜਿੱਤੀ ਪਥਰੇੜੀ ਜੱਟਾਂ ਦੀ ਝੰਡੀ ਦੀ ਕੁਸ਼ਤੀ

08:39 AM Mar 06, 2024 IST
ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਪ੍ਰਬੰਧਕ।

ਜਗਮੋਹਨ ਸਿੰਘ
ਰੂਪਨਗਰ, 5 ਮਾਰਚ
ਅਖਾੜਾ ਸ੍ਰੀ ਗੁਰੂ ਨਾਨਕ ਕਮੇਟੀ ਪਿੰਡ ਪਥਰੇੜੀ ਜੱਟਾਂ ਵੱਲੋਂ ਪਰਵਾਸੀ ਪੰਜਾਬੀਆਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 24ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਪਹਿਲਵਾਨ ਜਸਵੀਰ ਸਿੰਘ ਅਤੇ ਨੰਬਰਦਾਰ ਰਵਿੰਦਰ ਸਿੰਘ ਦੀ ਦੇਖ ਰੇਖ ਅਧੀਨ ਕਰਵਾਏ ਗਏ ਇਸ ਕੁਸ਼ਤੀ ਦੰਗਲ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਆਏ ਲਗਪਗ 150 ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਦੌਰਾਨ ਝੰਡੀ ਦੀ ਮੁੱਖ ਕੁਸ਼ਤੀ ਤੋਂ ਇਲਾਵਾ ਚਾਰ ਛੋਟੀ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਦੌਰਾਨ ਮੁੱਖ ਝੰਡੀ ਦਾ ਮੁਕਾਬਲਾ ਪਰਮਿੰਦਰ ਡੂਮਛੇੜੀ ਨੇ ਮੋਨੂੰ ਦਿੱਲੀ ਨੂੰ ਚਿੱਤ ਕਰ ਕੇ ਜਿੱਤਿਆ। ਛੋਟੀ ਝੰਡੀਆਂ ਦੀਆਂ ਕੁਸ਼ਤੀਆਂ ਦੌਰਾਨ ਭੁਪਿੰਦਰ ਅਜਨਾਲਾ ਨੇ ਵੱਡਾ ਜੱਸਾ ਬਾਹੜੋਵਾਲ ਨੂੰ, ਮਨਕਰਨ ਡੂੰਮਛੇੜੀ ਨੇ ਛੋਟਾ ਜੱਸਾ ਬਾਹੜੋਵਾਲ ਤੇ ਗੁਰਜੀਤ ਮਗਰੋੜ ਨੇ ਸੰਦੀਪ ਦਿੱਲੀ ਨੂੰ ਹਰਾਇਆ।

Advertisement

Advertisement
Advertisement