ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਰਾਂ ਵਿੱਚ ਗੰਦਾ ਪਾਣੀ ਸਪਲਾਈ ਹੋਣ ਕਾਰਨ ਟੈਂਕੀ ’ਤੇ ਚੜ੍ਹੇ ਕੌਂਸਲਰ

07:12 AM May 16, 2024 IST
ਬੁਢਲਾਡਾ ਵਿੱਚ ਸੀਵੇਰਜ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵਾਰਡ ਵਾਸੀ ਅਤੇ ਕੌਂਸਲਰ।

ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 15 ਮਈ
ਸ਼ਹਿਰ ਦੇ ਕੁਝ ਵਾਰਡਾਂ ਅੰਦਰ ਪੀਣ ਵਾਲਾ ਪਾਣੀ ਗੰਧਲਾ ਅਤੇ ਬਦਬੂਦਾਰ ਹੋਣ ਕਾਰਨ ਕਈ ਦਿਨਾਂ ਤੋਂ ਲੋਕਾਂ ਨੂੰ ਪਾਣੀ ਦੀ ਬੂੰਦ-ਬੂੰਦ ਤੋਂ ਤਰਸਣਾ ਪੈ ਰਿਹਾ ਹੈ। ਅੱਜ ਅੱਧੀ ਦਰਜਨ ਤੋਂ ਵੱਧ ਕੌਂਸਲਰਾਂ ਨੇ ਮੁਹੱਲੇ ਦੇ ਲੋਕਾਂ ਨਾਲ ਵਾਟਰ ਵਰਕਸ ਵਿੱਚ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ 2 ਕੌਂਸਲਰਾਂ ਨੇ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇ ਲਾਏ। ਟੈਂਕੀ ’ਤੇ ਚੜ੍ਹੇ ਕੌਂਸਲਰ ਤਾਰੀ ਫੌਜੀ ਅਤੇ ਕੌਂਸਲਰ ਸੁਭਾਸ਼ ਵਰਮਾ ਨੇ ਕਿਹਾ ਕਿ ਪਿੰਡ ਬੁਢਲਾਡਾ ਅਧੀਨ ਵਾਟਰ ਵਰਕਸ ਜੋ ਵਾਰਡ ਨੰ. 1, 2, 3, 4, 5 ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜੋ ਗੰਧਲਾ ਅਤੇ ਬਦਬੂਦਾਰ ਹੋਣ ਕਾਰਨ ਪੀਣ ਯੋਗ ਨਹੀਂ ਹੈ। ਕਈ ਵਾਰ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪ੍ਰੰਤੂ ਉਨ੍ਹਾਂ ਅੱਜ ਅੱਕ ਕੇ ਉਹ ਮਜਬੂਰਨ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਕੌਂਸਲਰ ਰਾਣੀ ਕੌਰ, ਕੁਸ਼ਦੀਪ ਸ਼ਰਮਾਂ, ਕੌਂਸਲਰ ਦਰਸ਼ਨ ਸਿੰਘ ਦਰਸ਼ੀ, ਕੌਂਸਲਰ ਰਜਿੰਦਰ ਸੈਣੀ ਝੰਡਾ, ਬਿੰਦਰੀ ਮੈਂਬਰ ਅਤੇ ਵਾਰਡ ਵਾਸੀ ਸੀਮਾ ਦੇਵੀ, ਊਸ਼ਾ ਦੇਵੀ ਤੋਂ ਇਲਾਵਾ ਮੁਹੱਲੇ ਦੀਆਂ ਔਰਤਾਂ ਨੇ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਐਸਐਚਓ ਸਿਟੀ ਜਸਕਰਨ ਸਿੰਘ ਬਰਾੜ ਵੱਲੋਂ ਟੈਂਕੀ ’ਤੇ ਚੜ੍ਹੇ ਕੌਂਸਲਰਾਂ ਨੂੰ ਭਰੋਸਾ ਦੇ ਕੇ ਥੱਲੇ ਉਤਾਰਿਆ ਗਿਆ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਸੀਵਰੇਜ ਅਧਿਕਾਰੀਆਂ ਨਾਲ ਗੱਲਬਾਤ ਕਰਵਾਈ।

Advertisement

Advertisement
Advertisement