ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਨਾਲ ਕੌਮੀ ਮਾਰਗ ਦੇ ਪੁਲਾਂ ’ਚੋਂ ਮਿੱਟੀ ਨਿਕਲੀ

07:11 AM Jul 09, 2024 IST
ਕੌਮੀ ਮਾਰਗ ਦੇ ਪੁਲ ’ਚੋਂ ਨਿਕਲੀ ਹੋਈ ਮਿੱਟੀ।

ਇਕਬਾਲ ਸਿੰਘ ਸ਼ਾਂਤ
ਲੰਬੀ, 8 ਜੁਲਾਈ
ਮੌਨਸੂਨ ਦੇ ਪਹਿਲੇ ਮੀਂਹ ਨੇ ਡੱਬਵਾਲੀ-ਮਲੋਟ (ਐੱਨਐੱਚ-9) ਦੇ ਨਿਰਮਾਣ ਅਧੀਨ ਡੱਬਵਾਲੀ-ਸਿਰਸਾ ਰੋਡ ਬਾਈਪਾਸ ਦੀਆਂ ਪਰਤਾਂ ਨੂੰ ਉਧੇੜ ਦਿੱਤਾ ਹੈ। ਨਿਰਮਾਣ ਅਧੀਨ ਪੁਲਾਂ ਵਿੱਚ ਮਿੱਟੀ ਦੀ ਜਗ੍ਹਾ ਟਿੱਬਿਆਂ ਦੀ ਭਰੀ ਗਈ ਰੇਤ ਮੀਂਹ ਦੇ ਪਾਣੀ ਦੇ ਨਾਲ ਬਾਹਰ ਨਿਕਲ ਗਈ ਹੈ। ਸੈਂਕੜੇ ਟਨ ਵਜ਼ਨੀ ਵਾਹਨਾਂ ਲਈ ਖੁੱਲ੍ਹਣ ਤੋਂ ਪਹਿਲਾਂ ਹੀ ਪੁਲਾਂ ਦੀ ਕਮਜ਼ੋਰ ਸਮੱਰਥਾ ਝਲਕਣ ਲੱਗੀ ਹੈ ਜਿਸ ਕਰਕੇ ਸੈਂਕੜੇ ਕਰੋੜ ਦੇ ਪ੍ਰਾਜੈਕਟ ’ਤੇ ਵੱਡੇ ਸਵਾਲ ਉੱਠ ਖੜ੍ਹੇ ਹੋਏ ਹਨ। ਬਾਈਪਾਸ ਦੇ ਨਿਰਮਾਣ ਕਾਰਜ ’ਚ ਅਣਗਿਣਤ ਖਾਮੀਆਂ ਕਾਰਨ ਖੇਤਰ ਦੇ ਲੋਕਾਂ ਵਿੱਚ ਰੋਸ ਹੈ। ਖਾਮੀਆਂ ਸਬੰਧੀ ਸ਼ਿਕਾਇਤ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮਾਮਲਿਆਂ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਕੋਲ ਭੇਜੀ ਗਈ ਹੈ। ਨਿਰਮਾਣ ਕਾਰਜ ’ਚ ਲਾਪ੍ਰਵਾਹੀ ਕਾਰਨ ਪੁਲਾਂ ਦੀਆਂ ਕੰਧ ਦਾ ਝੁਕਾਅ ਬਾਹਰ ਨੂੰ ਵਿਖ ਰਿਹਾ ਹੈ। ਹੈਰਾਨੀਜਨਕ ਹੈ ਕਿ ਸੈਂਕੜੇ ਕਰੋੜ ਨਾਲ ਆਗਾਮੀ ਕਰੀਬ ਸੌ ਸਾਲ ਦੀ ਵਿਉਂਤ ਨਾਲ ਬਣਾਏ ’ਚ ਬਾਈਪਾਸ ਦੇ ਸਰਵਿਸ ਰੋਡ ਦੇ ਦੋਵੇਂ ਪਾਸੇ 95 ਫ਼ੀਸਦੀ ਹਿੱਸੇ ’ਚ ਡਰੇਨ ਬਣਾਈ ਹੀ ਨਹੀਂ ਗਈ। ਡਰੇਨ ਨਾ ਹੋਣ ਕਰਕੇ ਦੋਵੇਂ ਪਾਸਿਓਂ ਸਰਵਿਸ ਰੋਡ ਦੀ ਮੀਂਹ ਦੇ ਪਾਣੀ ਨਾਲ ਮਿੱਟੀ ਖੁਰਨ ਸੜਕ ਦੇ ਧੱਸਣ ਦੇ ਹਾਲਾਤ ਬਣ ਗਏ ਹਨ। ਇਹ ਮਿੱਟੀ ਖੁਰ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਕਰ ਰਹੀ ਹੈ। ਮੀਂਹ ਦੇ ਪਾਣੀ ਨਾਲ ਫਲਾਈਓਵਰ ਕੰਧਾਂ ’ਚੋਂ ਨਿਕਲੀ ਰੇਤ ਨੂੰ ਠੇਕੇਦਾਰ ਨੇ ਲੀਪਾਪੋਚੀ ਤਹਿਤ ਚੁਕਵਾ ਦਿੱਤਾ। ਆਵਾਜਾਈ ਲਈ ਚਾਲੂ ਹੋਣ ਤੋਂ ਪਹਿਲਾਂ ਹੀ ਸਰਵਿਸ ਰੋਡ ਜਗ੍ਹਾ-ਜਗ੍ਹਾ ਤੋਂ ਬੈਠ ਗਈ ਹੈ।
ਫਤੂਹੀਵਾਲਾ ਦੇ ਵਾਸੀ ਗੁਰਬਾਜ਼ ਸਿੰਘ ਢਿੱਲੋਂ, ਅਕਾਸ਼ਦੀਪ ਸਿੰਘ ਤੇ ਗੁਰਲਾਲ ਸਿੰਘ ਨੇ ਦੋਸ਼ ਲਗਾਇਆ ਕਿ ਬਾਈਪਾਸ ਦਾ ਨਿਰਮਾਣ ਜੁਗਾੜੂ ਢੰਗ ਨਾਲ ਕੀਤਾ ਜਾ ਰਿਹਾ। ਫਲਾਈਓਵਰਾਂ ’ਚ ਟਿਬਿਆਂ ਦੀ ਰੇਤ ਭਰ ਕੇ ਖਾਨਾਪੂਰਤੀ ਕੀਤੀ ਗਈ ਹੈ। ਕਿਸਾਨਾਂ ਮੁਤਾਬਕ 95 ਫ਼ੀਸਦੀ ’ਚ ਡਰੇਨ ਨਾ ਬਣਾਉਣ ਕਰਕੇ ਦਾ ਸਰਵਿਸ ਰੋਡ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਮਿੱਟੀ ਡਿੱਗ ਕੇ ਫਸਲਾਂ ਨੂੰ ਖਰਾਬ ਕਰ ਰਿਹਾ ਹੈ। ਇੱਥੇ ਸਰਵਿਸ ਰੋਡ ਦੀ ਮਜ਼ਬੂਤੀ ਅਤੇ ਕਿਸਾਨਾਂ ਦੀ ਫ਼ਸਲਾਂ ਨੂੰ ਬਚਾਉਣ ਡਰੇਨ ਬਣਾਉਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੜਕ ਅਧਿਕਾਰੀਆਂ ਦੇ ਹਕੀਕਤ ਧਿਆਨ ’ਚ ਲਿਆਂਦੀ ਸੀ। ਅਧਿਕਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਤੋਂ ਇਲਾਵਾ ਬਾਈਪਾਸ ਹੇਠਿਓਂ ਲੰਘਦੇ ਪਾਣੀ ਦੀ ਨਿਕਾਸੀ ਲਈ 18 ਇੰਚ ਪਾਈਪਾਂ ਪਾਈਆਂ ਗਈਆਂ ਹਨ, ਜੋ ਪਹਿਲੀ ਪਹਿਲੇ ਮੀਂਹ ਦੇ ਪਾਣੀ ਭਰ ਗਈਆਂ। ਕਿਸਾਨਾਂ ਦੀ ਮੰਗ ਹੈ ਕਿ ਪਾਈਪਾਂ ਦੀ ਜਗ੍ਹਾ 6-6 ਫੁੱਟ ਦੀਆਂ ਪੁਲੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮੇਂ ਸਮੇਂ ਸਫ਼ਾਈ ਜ਼ਰੀਏ ਪਾਣੀ ਦੀ ਨਿਕਾਸੀ ਨਿਰਵਿਘਨ ਹੋ ਸਕੇ।

Advertisement

ਨਿਰਮਾਣ ਵਿੱਚ ਖਾਮੀਆਂ ਦੀ ਜਾਂਚ ਕਰਵਾਈ ਜਾਵੇਗੀ: ਅਧਿਕਾਰੀ

ਐੱਨਐੱਚਏਆਈ ਵੱਲੋਂ ਬਾਈਪਾਸ ਕਾਰਜ ਦੇ ਕੰਸਲਟੈਂਸੀ ਟੀਮ ਲੀਡਰ ਪ੍ਰਾਣ ਚੌਧਰੀ ਦਾ ਕਹਿਣਾ ਸੀ ਕਿ ਡਰੇਨ ਅਤੇ ਸਿੰਜਾਈ ਪਾਣੀ ਲਈ ਬਾਕਸ ਆਦਿ ਪ੍ਰਾਜੈਕਟ ਦੇ ਡਿਜ਼ਾਈਨ ਵਿੱਚ ਨਹੀਂ ਹਨ। ਬਾਕੀ ਨਿਰਮਾਣ ਕਾਰਜ ’ਚ ਖਾਮੀਆਂ ਨੂੰ ਜਾਂਚ ਕਰਵਾ ਕੇ ਦਰੁਸਤ ਕਰਵਾਇਆ ਜਾਵੇਗਾ।

Advertisement
Advertisement
Advertisement