For the best experience, open
https://m.punjabitribuneonline.com
on your mobile browser.
Advertisement

ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਜ਼ਮੀਨ ਦੀ ਕੁਰਕੀ ਰੁਕੀ

07:57 AM May 07, 2024 IST
ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਜ਼ਮੀਨ ਦੀ ਕੁਰਕੀ ਰੁਕੀ
ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ। -ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 6 ਮਈ
ਭਾਰਤੀ ਕਿਸਾਨ ਯੂਨ‌ੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਪ੍ਰਧਾਨ ਚਰਨਜੀਤ ਸਿੰਘ ਹਥਨ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਸਦਕਾ ਬਲਾਕ ਦੇ ਪਿੰਡ (ਅਖ਼ਤਿਆਰਪੁਰ) ਅਲੀਪੁਰ ਦੇ ਕਿਸਾਨ ਰਣ ਸਿੰਘ ਦੀ ਜ਼ਮੀਨ ਦੀ ਕੁਰਕੀ ਰੁਕ ਗਈ।
ਕਿਸਾਨ ਆਗੂ ਗੁਰਪ੍ਰੀਤ ਸਿੰਘ ਹਥਨ ਨੇ ਦੱਸਿਆ ਕਿ ਕਿਸਾਨ ਰਣ ਸਿੰਘ ਨੇ ਕੁਝ ਸਾਲ ਪਹਿਲਾਂ ਯੂਨੀਅਨ ਬੈਂਕ ਤੋਂ ਕਰਜ਼ਾ ਲਿਆ ਸੀ। ਕਿਸਾਨ ਕੁਝ ਸਾਲ ਪਹਿਲਾਂ ਤੱਕ ਕਰਜ਼ੇ ਦੀਆਂ ਕਿਸ਼ਤਾਂ ਸਹੀ ਸਮੇਂ ਸਿਰ ਭਰਦਾ ਰਿਹਾ ਪਰ ਕਰੋਨਾ ਕਾਲ ਦੌਰਾਨ ਉਸ ਤੋਂ ਕਰਜ਼ੇ ਦੀਆਂ ਕਿਸ਼ਤਾਂ ਟੁੱਟ ਗਈਆਂ। ਉਕਤ ਬੈਂਕ ਵੱਲੋਂ ਕਿਸਾਨ ਤੋਂ ਕਰਜ਼ੇ ਦੀ ਵਸੂਲੀ ਲਈ ਅਦਾਲਤ ਤੋਂ ਕੁਰਕੀ ਦੇ ਹੁਕਮ ਲੈ ਲਏ। ਬੈਂਕ ਵੱਲੋਂ ਕਿਸਾਨ ਦੀ ਜ਼ਮੀਨ ਦੀ ਕੁਰਕੀ ਲਈ ਜਦ ਤਹਿਸੀਲਦਾਰ ਜਗਦੀਪ ਇੰਦਰ ਸਿੰਘ ਤੇ ਪਟਵਾਰੀ ਜਗਤਾਰ ਸਿੰਘ ਪਿੰਡ (ਅਖ਼ਤਿਆਰਪੁਰ) ਅਲੀਪੁਰ ਪਹੁੰਚੇ ਤਾਂ ਆਮ ਲੋਕਾਂ ਤੇ ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਤਹਿਸੀਲਦਾਰ ਤੇ ਪਟਵਾਰੀ ਬਗੈਰ ਕੁਰਕੀ ਕੀਤੇ ਵਾਪਸ ਮੁੜ ਗਏ। ਇਸ ਮੌਕੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ ਬਲਾਕ ਆਗੂ ਰਛਪਾਲ ਸਿੰਘ ਫ਼ਰੀਦਪੁਰ ਖੁਰਦ, ਨਗਿੰਦਰ ਸਿੰਘ ਕੁਠਾਲਾ ਅਤੇ ਪਿੰਡ ਇਕਾਈਆਂ ਦੇ ਪ੍ਰਧਾਨ ਰਵਿੰਦਰ ਸਿੰਘ , ਸੇਵਾ ਸਿੰਘ,ਗੁਰਮਨ ਸਿੰਘ, ਬਲਜੀਤ ਸਿੰਘ, ਗੁਰਚਰਨ ਸਿੰਘ, ਬਿੱਲੂ ਖਾਂ, ਜਗਦੀਸ਼ ਸਿੰਘ ਤੇ ਭੋਲਾ ਸਿੰਘ ਤੇ ਸਨਦੀਪ ਸਿੰਘ ਆਦਿ ਆਗੂ ਹਾਜ਼ਰ ਹੋਏ।

Advertisement

Advertisement
Author Image

joginder kumar

View all posts

Advertisement
Advertisement
×