For the best experience, open
https://m.punjabitribuneonline.com
on your mobile browser.
Advertisement

ਪਿਛਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਕਾਰਨ ਹੜ੍ਹਾਂ ਦੀ ਮਾਰ ਪਈ: ਵਿਧਾਇਕ

11:26 AM Jun 26, 2024 IST
ਪਿਛਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਕਾਰਨ ਹੜ੍ਹਾਂ ਦੀ ਮਾਰ ਪਈ  ਵਿਧਾਇਕ
ਸਿਸਵਾਂ ਨਦੀ ਦੇ ਬੰਨ੍ਹ ਦਾ ਦੌਰਾ ਕਰਦੇ ਹੋਏ ਵਿਧਾਇਕ ਚਰਨਜੀਤ ਸਿੰਘ।
Advertisement

ਸੰਜੀਵ ਬੱਬੀ
ਚਮਕੌਰ ਸਾਹਿਬ, 25 ਜੂਨ
ਵਿਧਾਇਕ ਡਾ. ਚਰਨਜੀਤ ਸਿੰਘ ਨੇ ਮੌਨਸੂਨ ਦੀ ਸ਼ੁਰੂਆਤ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਿਸਵਾਂ ਨਦੀ ਅਤੇ ਬੁਧਕੀ ਨਦੀ ਸਣੇ ਵੱਖ-ਵੱਖ ਬੰਨ੍ਹਾਂ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੂੰ ਸਖ਼ਤੀ ਨਾਲ ਹਦਾਇਤਾਂ ਜਾਰੀ ਕੀਤੀਆਂ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਕਰ ਕੇ ਪਿਛਲੇ ਸਾਲ ਲੋਕਾਂ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨ ਪਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲ ਸਰੋਤਾਂ ਦੇ ਮੌਨਸੂਨ ਤੋਂ ਅਗਾਊਂ ਪ੍ਰਬੰਧਾਂ ਲਈ ਵਚਨਬੱਧ ਹੈ। ਇਸ ਕਰ ਕੇ ਹੜ੍ਹਾਂ ਵਰਗੀ ਸਥਿਤੀ ਪੈਦਾ ਨਾ ਹੋਵੇ ਅਤੇ ਉਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ।
ਉਨ੍ਹਾਂ ਦੱਸਿਆ ਕਿ ਸਿਸਵਾਂ ਨਦੀ ਅਤੇ ਬੁੱਧਕੀ ਨਦੀ ਸਣੇ ਸਤਲੁਜ ਦਰਿਆ ਦੇ ਕਿਨਾਰਿਆਂ ’ਤੇ ਮਜ਼ਬੂਤੀ ਨਾਲ ਬੰਨ੍ਹ ਬਣਵਾਏ ਗਏ ਹਨ ਅਤੇ ਵੱਖ ਕਾਜ਼ਵੇਆਂ ਨੂੰ ਵੀ ਮੁਰੰਮਤ ਕਰ ਕੇ ਮਜ਼ਬੂਤ ਬਣਾਇਆ ਗਿਆ ਹੈ ਤਾਂ ਜੋ ਬਰਸਾਤਾਂ ਦੇ ਦਿਨਾਂ ਦੌਰਾਨ ਕੋਈ ਨੁਕਸਾਨ ਨਾ ਹੋ ਸਕੇ।
ਇਸ ਮੌਕੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ, ਤਹਿਸੀਲਦਾਰ ਕਰਮਜੋਤ ਸਿੰਘ, ਐਕਸੀਅਨ ਹਰਸਾਤ ਵਰਮਾ, ਐੱਸਡੀਓ ਸੁਖਪਾਲ ਸਿੰਘ, ਬੀਡੀਪੀਓ ਅਜੈਬ ਸਿੰਘ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਕੌਂਸਲਰ ਸੁਖਬੀਰ ਸਿੰਘ, ਜਗਤਾਰ ਸਿੰਘ ਅਤੇ ਰਣਬੀਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×