For the best experience, open
https://m.punjabitribuneonline.com
on your mobile browser.
Advertisement

ਅੱਗ ਲੱਗਣ ਕਾਰਨ 4 ਕਾਰਾਂ ਅਤੇ 15 ਖੋਖੇ ਸੜ ਕੇ ਸੁਆਹ

08:09 AM Aug 07, 2024 IST
ਅੱਗ ਲੱਗਣ ਕਾਰਨ 4 ਕਾਰਾਂ ਅਤੇ 15 ਖੋਖੇ ਸੜ ਕੇ ਸੁਆਹ
ਅੱਗ ਮਗਰੋਂ ਰਾਜਧਾਨੀ ਵਿੱਚ ਸੜੇ ਟੈਂਟ ਦੇ ਗੋਦਾਮਾਂ ਵਿੱਚ ਪਿਆ ਸਾਮਾਨ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਗਸਤ
ਦਿੱਲੀ ਦੇ ਜੌਨਾਪੁਰ ਵਿੱਚ ਅੱਗ ਲੱਗਣ ਕਾਰਨ 4 ਵਿੰਟੇਜ ਕਾਰਾਂ ਸੜ ਕੇ ਸੁਆਹ ਹੋ ਗਈਆਂ। ਦਿੱਲੀ ਫਾਇਰ ਸਰਵਿਸਿਜ਼ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਅੱਗ ਚਾਰ ਟੈਂਟ ਗੋਦਾਮਾਂ ਨੂੰ ਲੱਗੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਰਾਂ ਦੇ ਮਾਲਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਾਇਰ ਅਧਿਕਾਰੀਆਂ ਅਨੁਸਾਰ ਮੰਗਲਵਾਰ ਤੜਕੇ ਦਿੱਲੀ ਦੇ ਜੌਨਾਪੁਰ ਦੀ ਮੁੱਖ ਮੰਦਰ ਰੋਡ ’ਤੇ ਚਾਰ ਟੈਂਟ ਗੋਦਾਮਾਂ ਨੂੰ ਅੱਗ ਲੱਗਣ ਕਾਰਨ ਚਾਰ ਵਿੰਟੇਜ ਕਾਰਾਂ ਤਬਾਹ ਹੋ ਗਈਆਂ। ਅਤੁਲ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 1.56 ਵਜੇ ਮੁੱਖ ਮੰਡੀ ਰੋਡ ’ਤੇ ਬੱਸ ਸਟੈਂਡ ਨੇੜੇ ਅੱਗ ਲੱਗਣ ਦੀ ਸੂਚਨਾ ਮਿਲੀ। ਗਰਗ ਨੇ ਕਿਹਾ ਕਿ ਇੱਕ 100 ਵਰਗ ਗਜ਼ ਤੇ ਬਾਕੀ ਤਿੰਨ 500 ਵਰਗ ਗਜ਼ ਦੇ ਗੋਦਾਮਾਂ ਵਿੱਚ ਪਿਆ ਸਾਮਾਨ ਸੜ ਗਿਆ ਅਤੇ ਇਹ ਚਾਰ ਵਿੰਟੇਜ ਕਾਰਾਂ ਗੋਦਾਮਾਂ ਦੇ ਕੋਲ ਖੜ੍ਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਘਟਨਾ ਸਥਾਨ ਨੂੰ ਠੰਢਾ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ।
ਫਰੀਦਾਬਾਦ (ਪੱਤਰ ਪ੍ਰੇਰਕ): ਇਥੋਂ ਦੀ ਪੁਰਾਣੀ ਪ੍ਰੈੱਸ ਕਲੋਨੀ ਵਿਖੇ ਸ਼ਿਵ ਮੰਦਰ ਕੋਲ 15 ਤੋਂ ਵੱਧ ਖੋਖੇ ਅੱਗ ਵਿੱਚ ਸੜ ਕੇ ਸਵਾਹ ਹੋ ਗਏ। ਇਹ ਅੱਗ ਰਾਤ ਦੇ ਕਰੀਬ ਇੱਕ ਵਜੇ ਲੱਗੀ ਜਿਸ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਅਤੇ ਅੱਗ ਬੁਝਾਊ ਅਮਲੇ ਨੇ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਮੰਦਰ ਕੋਲ ਇੱਕ ਕਤਾਰ ਵਿੱਚ ਸਬਜ਼ੀ, ਫਲ, ਢਾਬੇ ਅਤੇ ਮੁਰੰਮਤ ਦੇ ਸਾਮਾਨ ਦੀਆਂ ਦੁਕਾਨਾਂ ਖੋਖਿਆਂ ਦੇ ਰੂਪ ਵਿੱਚ ਬਣਾਈਆਂ ਹੋਈਆਂ ਸਨ। ਦੁਕਾਨਦਾਰਾਂ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦਾ 15 ਤੋਂ 18 ਲੱਖ ਦਾ ਨੁਕਸਾਨ ਹੋ ਗਿਆ ਹੈ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਦੁਕਾਨਦਾਰਾਂ ਨੂੰ ਵਿੱਤੀ ਮਦਦ ਕੀਤੀ ਜਾਵੇ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਫਰੀਦਾਬਾਦ ਪੁਲੀਸ ਅਤੇ ਫਰੀਦਾਬਾਦ ਅੱਗ ਬਝਾਊ ਸੇਵਾਵਾਂ ਵੱਲੋਂ ਕੀਤੀ ਜਾ ਰਹੀ ਸੀ।
ਮੁੱਢਲੇ ਤੌਰ ’ਤੇ ਦੱਸਿਆ ਗਿਆ ਕਿ ਇਹ ਅੱਗ ਬਿਜਲੀ ਦੀ ਚੰਗਿਆੜੀ ਤੋਂ ਭੜਕੀ ਅਤੇ ਲੱਕੜੀ ਦੇ ਖੋਖਿਆਂ ਵਿੱਚ ਤੇਜ਼ੀ ਨਾਲ ਫੈਲਦੀ ਚਲੀ ਗਈ। ਅੱਗ ਲੱਗਣ ਮਗਰੋਂ ਦੁਕਾਨਦਾਰ ਕਾਫ਼ੀ ਸਦਮੇ ਵਿੱਚ ਹਨ। ਸੜੀਆਂ ਦੁਕਾਨਾਂ ਨੂੰ ਦੇਖ ਕੇ ਉਨ੍ਹਾਂ ਦੀ ਅੱਖਾਂ ਨਮ ਸਨ।

Advertisement

Advertisement
Author Image

joginder kumar

View all posts

Advertisement
Advertisement
×