ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੱਟੀਆਂ ਰਜਬਾਹੇ ’ਚ ਪਾੜ ਪੈਣ ਕਾਰਨ ਖੇਤਾਂ ’ਚ ਪਾਣੀ ਭਰਿਆ

09:51 AM Jun 15, 2024 IST
ਰਜਬਾਹੇ ਦਾ ਪਾੜ ਪੂਰਦੇ ਹੋਏ ਇਲਾਕੇ ਦੇ ਲੋਕ।-ਫੋਟੋ : ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਜੂਨ
ਇਕ ਪਾਸੇ ਪੰਜਾਬ ਸਰਕਾਰ ਨਹਿਰੀ ਵਿਭਾਗ ਨਾਲ ਸਬੰਧਤ ਰਜਬਾਹੇ ਠੀਕ ਕਰਨ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਥਾਂ-ਥਾਂ ਨਹਿਰਾਂ ਅਤੇ ਰਾਜਬਾਹਿਆਂ ਵਿਚ ਪਾੜ ਪੈਣ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ 15 ਜੂਨ ਤੱਕ ਨਹਿਰੀ ਪਾਣੀ ਦੇਣ ਦਾ ਐਲਾਨ ਕੀਤਾ ਸੀ, ਜਿਸ ਲਈ ਖੰਨਾ ਇਲਾਕੇ ’ਚ ਟਰਾਇਲ ਵਜੋਂ ਰਜਬਾਹੇ ਵਿਚ ਪਾਣੀ ਛੱਡਿਆ ਗਿਆ ਸੀ ਪਰ ਨਹਿਰੀ ਵਿਭਾਗ ਇਸ ਟਰਾਇਲ ਵਿਚ ਹੀ ਫੇਲ੍ਹ ਹੋ ਗਿਆ। ਭੱਟੀਆਂ ਇਲਾਕੇ ਵਿਚ ਨਹਿਰੀ ਰਜਬਾਹੇ ਵਿਚ ਪਾੜ ਪੈਣ ਕਾਰਨ ਕਰੀਬ 40 ਏਕੜ ਰਕਬੇ ਵਿਚ ਖੜ੍ਹੀ ਮੱਕੀ ਦੀ ਫ਼ਸਲ ਵਿਚ ਪਾਣੀ ਭਰ ਗਿਆ, ਇਸ ਤੋਂ ਇਲਾਵਾ ਇਕ ਚੌਲ ਮਿੱਲ ਵਿਚ ਪਾਣੀ ਭਰਿਆ। ਰਜਬਾਹੇ ਵਿਚ ਪਏ ਪਾੜ ਨੂੰ ਭਰਨ ਦਾ ਕੰਮ ਦੇਰ ਰਾਤ ਤੱਕ ਚੱਲਦਾ ਰਿਹਾ। ਭੱਟੀਆਂ ਰਜਬਾਹੇ ਵਿਚ ਕਰੀਬ 5-7 ਫੁੱਟ ਤੱਕ ਪਾੜ ਪੈ ਗਿਆ ਜਿਸ ਕਾਰਨ ਖੇਤਾਂ ਵਿਚ ਪਾਣੀ ਵੜ ਗਿਆ। ਭਾਵੇਂ ਨਹਿਰੀ ਵਿਭਾਗ ਨੇ ਪਾਣੀ ਟੁੱਟਣ ਦੀ ਖਬਰ ਮਿਲਦਿਆਂ ਹੀ ਪਾਣੀ ਦਾ ਵਹਾਅ ਬੰਦ ਕਰ ਦਿੱਤਾ ਸੀ ਪਰ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਕਿਸਾਨ ਦਰਸ਼ਨ ਸਿੰਘ ਤੇ ਨਵਜੀਤ ਸਿੰਘ ਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਨਹਿਰੀ ਵਿਭਾਗ ਨੂੰ ਦਿੱਤੀ ਗਈ ਪਰ ਲੰਬੇ ਸਮੇਂ ਤੱਕ ਕੋਈ ਬਚਾਅ ਕਾਰਜ ਨਹੀਂ ਕੀਤਾ ਗਿਆ। ਦੂਜੇ ਪਾਸੇ ਨਹਿਰੀ ਵਿਭਾਗ ਦੇ ਜੇਈ ਰਵਿੰਦਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰਵਾਇਆ ਤੇ 1-2 ਦਿਨਾਂ ਵਿਚ ਮੁਰੰਮਤ ਉਪਰੰਤ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

Advertisement

Advertisement
Advertisement