ਜਲੰਧਰ ਛਾਉਣੀ ਸਟੇਸ਼ਨ ਦੇ ਨਿਰਮਾਣ ਕਾਰਜ ਕਰਕੇ ਕਈ ਰੇਲ ਗੱਡੀਆਂ ਦੇ ਰੂਟ ਬਦਲੇ
ਜਲੰਧਰ (ਪੱਤਰ ਪ੍ਰੇਰਕ): ਜਲੰਧਰ ਕੈਂਟ ਸਟੇਸ਼ਨ ’ਤੇ ਨਿਰਮਾਣ ਕਾਰਜ ਕਾਰਨ ਕਈ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਇੰਜ ਹੀ ਕਈ ਗੱਡੀਆਂ ਦੇ ਰੂਟ ਬਦਲੇ ਗਏ ਹਨ ਅਤੇ ਕਈਆਂ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ। ਇਸ ’ਚ ਸ਼ਤਾਬਦੀ ਤੇ ਸ਼ਾਨ-ਏ-ਪੰਜਾਬ ਵੀ ਸ਼ਾਮਲ ਹਨ। ਇਸ ਕਾਰਨ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਬੁੱਧਵਾਰ ਨੂੰ ਦੇਰੀ ਨਾਲ ਆਉਣ ਵਾਲੀਆਂ ਰੇਲਗੱਡੀਆਂ ਦੀ ਗੱਲ ਕਰੀਏ ਤਾਂ ਅਮਰਪਾਲੀ ਐਕਸਪ੍ਰੈਸ 15707 ਪੰਜ ਘੰਟੇ, ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ 14617, ਦੁਰਗਿਆਣਾ ਐਕਸਪ੍ਰੈਸ 12357 ਚਾਰ ਘੰਟੇ, ਮਾਲਵਾ ਐਕਸਪ੍ਰੈਸ 12919 ਸਾਢੇ ਚਾਰ ਘੰਟੇ, ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ 22487, ਅੰਮ੍ਰਿਤਸਰ ਐਕਸਪ੍ਰੈਸ 14631 ਨੂੰ ਡੇਢ ਘੰਟਾ, ਸਰਯੂ ਯਮਨਾ ਐਕਸਪ੍ਰੈਸ 14649 ਸਵਾ ਘੰਟਾ, ਅੰਮ੍ਰਿਤਸਰ ਐਕਸਪ੍ਰੈਸ 11057, ਪਠਾਨਕੋਟ ਐਕਸਪ੍ਰੈਸ 22429, ਸ਼ਾਲੀਮਾਰ 14661 ਇਕ ਘੰਟਾ, ਪੱਛਮ ਐਕਸਪ੍ਰੈਸ 12925, ਊਧਮਪੁਰ ਐਕਸਪ੍ਰੈਸ 22431 ਪੌਣਾ ਘੰਟਾ ਲੇਟ ਪਹੁੰਚੀ। ਜਦਕਿ ਸਵਰਨ ਸ਼ਤਾਬਦੀ ਐਕਸਪ੍ਰੈਸ 12029, ਸ਼ਾਨ-ਏ-ਪੰਜਾਬ ਐਕਸਪ੍ਰੈਸ 12497, ਲੁਧਿਆਣਾ ਛੇਹਰਟਾ ਐੱਮਈਐੱਮਯੂ 04591, ਅੰਮ੍ਰਿਤਸਰ ਐਕਸਪ੍ਰੈਸ 14506 ਸਮੇਤ ਹੋਰ ਰੇਲ ਗੱਡੀਆਂ 9 ਅਕਤੂਬਰ ਤੱਕ ਰੱਦ ਰਹਿਣਗੀਆਂ।