ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੂਟੀ ਇਕੱਠੀ ਹੋਣ ਕਾਰਨ ਬੁੱਢੇ ਦਰਿਆ ਦਾ ਪਾਣੀ ਪੁਲੀ ’ਤੇ ਚੜ੍ਹਿਆ

08:09 AM Jun 28, 2024 IST
ਪੀਰੂਬੰਦਾ ਪੁਲੀ ਵਿੱਚ ਫਸੀ ਬੂਟੀ ਕੱਢਦੀ ਹੋਈ ਮਸ਼ੀਨ। -ਫੋਟੋ: ਹਿਮਾਂਸ਼ੂ

ਸਤਵਿੰਦਰ ਬਸਰਾ
ਲੁਧਿਆਣਾ, 27 ਜੂਨ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਨਸੂਨ ਦੇ ਸੀਜਨ ਤੋਂ ਪਹਿਲਾਂ ਬੁੱਢੇ ਦਰਿਆ ਦੀ ਸਫ਼ਾਈ ਮੁਕੰਮਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੇ ਬਾਵਜੂਦ ਕਈ ਥਾਵਾਂ ’ਤੇ ਬੂਟੀ ਫਸਣ ਕਾਰਨ ਪਾਣੀ ਓਵਰਫਲੋਅ ਹੋ ਕੇ ਪੁਲੀ ’ਤੇ ਆਉਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ ਆਏ ਮੀਂਹ ਨੇ ਬੁੱਢੇ ਨਾਲੇ ਦੀ ਸਫ਼ਾਈ ਦੇ ਪ੍ਰਬੰਧਾਂ ਨੂੰ ਜੱਗ ਜ਼ਾਹਰ ਕਰ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਬੁੱਢੇ ਨਾਲੇ ਦੀ ਸਫ਼ਾਈ ਕੀਤੀ ਜਾ ਰਹੀ ਸੀ ਜਿਸ ਦੌਰਾਨ ਤਾਜਪੁਰ ਰੋਡ ਅਤੇ ਹੋਰ ਕਈ ਥਾਵਾਂ ਤੋਂ ਪੂਰੀ ਤਰ੍ਹਾਂ ਬੁੱਟੀ ਨੂੰ ਕੱਢ ਦਿੱਤਾ ਗਿਆ ਸੀ। ਇਸ ਦੌਰਾਨ ਸਥਾਨਕ ਪੀਰੂਬੰਦਾ ਪੁਲੀ ਤੋਂ ਬੂਟੀ ਨਾ ਕੱਢੀ ਜਾਣ ਕਰਕੇ ਅੱਜ ਮੀਂਹ ਦਾ ਪਾਣੀ ਪੁਲੀ ਦੇ ਉਪਰੋਂ ਦੀ ਲੰਘਣਾ ਸ਼ੁਰੂ ਹੋ ਗਿਆ। ਮੀਂਹ ਦੇ ਪਾਣੀ ਦੀ ਰਫ਼ਤਾਰ ਨੂੰ ਦੇਖਦਿਆਂ ਪੁਲੀ ਦੇ ਟੁੱਟਣ ਦਾ ਖਤਰਾ ਵੀ ਬਣ ਗਿਆ ਸੀ। ਪੁਲੀ ਦੇ ਉਪਰੋਂ ਪਾਣੀ ਲੰਘਣ ਕਰਕੇ ਇਸ ਪਾਸਿਓਂ ਜਾਣ ਵਾਲੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਇੱਥੋਂ ਬੁੱਢਾ ਦਰਿਆ ਦੀ ਚੌੜਾਈ ਘਟਾ ਦਿੱਤੀ ਹੈ ਜਿਸ ਕਰਕੇ ਅਜਿਹੀ ਸਥਿਤੀ ਬਣੀ ਹੈ। ਸਥਿਤੀ ਸੰਭਾਲਣ ਲਈ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਮਸ਼ੀਨ ਭੇਜ ਕੇ ਪੁਲੀ ਹੇਠੋਂ ਪਾਣੀ ਦੀ ਨਿਕਾਸੀ ’ਚ ਅੜਿੱਕਾ ਬਣੀ ਬੂਟੀ ਨੂੰ ਕੱਢ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਇਸ ਕਾਰਨ ਨਾਲ ਲੱਗਦੇ ਮੁਹੱਲਿਆਂ ਕੁੰਦਨਪੁਰੀ ਅਤੇ ਚੰਦਰ ਨਗਰ ਦੀਆਂ ਗਲੀਆਂ ਵਿੱਚ ਵੀ ਪਾਣੀ ਖੜ੍ਹਾ ਹੋ ਗਿਆ।

Advertisement

Advertisement
Advertisement