For the best experience, open
https://m.punjabitribuneonline.com
on your mobile browser.
Advertisement

ਰੰਜਿਸ਼ ਕਾਰਨ ਦੁਕਾਨ ਨੂੰ ਅੱਗ ਲਾਈ, ਦੁਕਾਨਦਾਰ ਨੂੰ ਮਾਰਿਆ ਧੱਕਾ

10:23 AM Oct 06, 2024 IST
ਰੰਜਿਸ਼ ਕਾਰਨ ਦੁਕਾਨ ਨੂੰ ਅੱਗ ਲਾਈ  ਦੁਕਾਨਦਾਰ ਨੂੰ ਮਾਰਿਆ ਧੱਕਾ
Advertisement

ਪੱਤਰ ਪ੍ਰੇਰਕ
ਜੀਂਦ, 5 ਅਕਤੂਬਰ
ਇੱਥੇ ਸਫੀਦੋਂ ਕਸਬੇ ਵਿੱਚ ਸਰਕਾਰੀ ਹਸਪਤਾਲ ਦੇ ਸਾਹਮਣੇ ਕਿਤਾਬਾਂ ਦੀ ਦੁਕਾਨ ਨੂੰ ਅੱਗ ਲਗਾ ਕੇ ਦੁਕਾਨਦਾਰ ਨੂੰ ਉਸ ਵਿੱਚ ਸੁੁੱਟ ਦਿੱਤਾ ਗਿਆ। ਇਸ ਕਾਰਨ ਦੁਕਾਨਦਾਰ ਦੇ ਹੱਥ ਪੈਰ ਸੜ੍ਹ ਗਏ। ਦੁਕਾਨਦਾਰ ਸੁਰੇਸ਼ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਕਈ ਦਿਨ ਪਹਿਲਾਂ ਮੁਲਜ਼ਮ ਦਾ ਪਿਤਾ ਉਸ ਦੀ ਧੀ ਦਾ ਰਿਸ਼ਤਾ ਮੰਗਣ ਲਈ ਆਇਆ ਸੀ। ਉਸ ਨੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ। ਉਹ ਸਟੇਸ਼ਨਰੀ ਦੀ ਦੁਕਾਨ ਬੰਦ ਕਰਕੇ ਘਰ ਗਿਆ ਸੀ ਤੇ ਸਵੇਰੇ 3 ਵਜੇ ਚੌਕੀਦਾਰ ਨੇ ਫੋਨ ਕਰਕੇ ਅੱਗ ਲੱਗਣ ਦੀ ਸੂਚਨਾ ਦਿੱਤੀ। ਅੱਗ ਬੁਝਣ ਮਗਰੋਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ। ਉਨ੍ਹਾਂ ਨੇ ਰਿਸ਼ਤਾ ਨਾ ਕਰਨ ਦੀ ਰੰਜਿਸ਼ ਤਹਿਤ ਬੁਝੀ ਅੱਗ ਉੱਤੇ ਪਟਰੋਲ ਛਿੜਕ ਕੇ ਦੋਬਾਰਾ ਅੱਗ ਸੁਲਗਾ ਦਿੱਤੀ ਅਤੇ ਸੁਰੇਸ਼ ਨੂੰ ਵੀ ਚੱਲਦੀ ਅੱਗ ਵਿੱਚ ਧੱਕਾ ਦੇ ਦਿੱਤਾ। ਸੁਰੇਸ਼ ਨੇ ਇਸ ਸਬੰੰਧੀ ਆਸ਼ੂ ਦੀ ਪਛਾਣ ਕਰ ਲਈ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement