ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਐੱਸਟੀ ਦੀ ਕਿਸ਼ਤ ਜਾਰੀ ਨਾ ਹੋਣ ਕਾਰਨ ਨਿਗਮ ਮੁਲਾਜ਼ਮਾਂ ਦੀ ਤਨਖਾਹ ਰੁਕੀ

11:31 AM Jun 16, 2024 IST
ਨਗਰ ਨਿਗਮ ਦਫਤਰ ਦੀ ਤਸਵੀਰ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਜੂਨ
ਇੱਥੋਂ ਦੇ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਮਹੀਨੇ ਦੇ 15 ਦਿਨ ਲੰਘਣ ਦੇ ਬਾਵਜੂਦ ਤਨਖਾਹ ਨਹੀਂ ਮਿਲੀ ਹੈ। ਮੁਲਾਜ਼ਮਾਂ ਨੂੰ ਪੈਸੇ ਨਾ ਮਿਲਣ ਕਰਕੇ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਨਗਰ ਨਿਗਮ ਕਮਿਸ਼ਨਰ ਸਣੇ 8 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਹੁਣ ਤਕ ਤਨਖਾਹ ਨਹੀਂ ਮਿਲੀ ਹੈ। ਨਿਗਮ ਦੇ ਵਿੱਤੀ ਹਾਲਾਤ ਖਰਾਬ ਹੋਣ ਕਾਰਨ ਤਨਖਾਹ ਸੰਕਟ ਦੀ ਸਮੱਸਿਆ ਪੈਦਾ ਹੋ ਗਈ ਹੈ। ਨਿਗਮ ਨੂੰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਭੇਜੀ ਜਾਣ ਵਾਲੀ ਜੀਐਸਟੀ ਦੀ ਕਿਸ਼ਤ ਵੀ ਹਾਲੇ ਤੱਕ ਨਹੀਂ ਆਈ ਹੈ ਤੇ ਨਿਗਮ ਉਸਦੀ ਉਡੀਕ ਕਰ ਰਿਹਾ ਹੈ। ਬੈਂਕ ਖਾਤੇ ’ਚ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਯੋਗ ਕੈਸ਼ ਨਹੀਂ ਹੈ।
ਇਸ ਕਾਰਨ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਜੁਆਇੰਟ ਕਮਿਸ਼ਨਰ, ਜ਼ੋਨਲ ਕਮਿਸ਼ਨਰ ਸਮੇਤ 8 ਹਜ਼ਾਰ ਮੁਲਾਜ਼ਮਾਂ ਦੀ ਤਨਖਾਹ ਜਾਰੀ ਨਹੀਂ ਹੋ ਸਕੀ। ਸੂਤਰਾਂ ਅਨੁਸਾਰ ਨਗਰ ਨਿਗਮ ਨੂੰ ਹਰ ਮਹੀਨੇ ਸਰਕਾਰ ਵੱਲੋਂ ਜੀਐਸਟੀ ਦੀ ਕਿਸ਼ਤ ਜਾਰੀ ਹੁੰਦੀ ਹੈ ਜਿਸ ਨਾਲ ਕਰੀਬ 35 ਕਰੋੜ ਤਨਖਾਹ ਤੇ ਹੋਰ ਖਰਚਿਆਂ ਲਈ ਜਾਰੀ ਕੀਤਾ ਜਾਂਦਾ ਹੈ। ਇਸ ਵਾਰ ਸਰਕਾਰ ਵੱਲੋਂ ਇਹ ਕਿਸ਼ਤ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਇਹ ਸੰਕਟ ਪੈਦਾ ਹੋ ਗਿਆ। ਜੂਨ ਦੀ 15 ਤਰੀਕ ਲੰਘ ਚੁੱਕੀ ਹੈ। ਹਾਲੇ ਤਨਖਾਹ ਲਈ ਕਰਮੀਆਂ ਦੀ ਇਹ ਉਡੀਕ ਹੋਰ ਵੀ ਵੱਧ ਸਕਦੀ ਹੈ। ਹੁਣ 16 ਤੇ 17 ਤਰੀਕ ਨੂੰ ਛੁੱਟੀ ਹੈ, ਇਸ ਕਰਕੇ ਹਾਲੇ ਤਨਖਾਹ ਨਹੀਂ ਮਿਲੇਗੀ।

Advertisement

Advertisement
Advertisement