ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਣਕਪੁਰ ’ਚ ਸਫ਼ਾਈ ਨਾ ਹੋਣ ਕਾਰਨ ਨਿਕਾਸੀ ਨਾਲੇ ਹੋਏ ਬੰਦ

06:49 AM Jun 24, 2024 IST
ਨਿਕਾਸੀ ਨਾਲੇ ਬੰਦ ਹੋਣ ਕਾਰਨ ਪਿੰਡ ਮਾਣਕਪੁਰ ਦੀਆਂ ਗਲੀਆਂ ’ਚ ਖੜ੍ਹਾ ਪਾਣੀ ਦਿਖਾਉਂਦੇ ਹੋਏ ਪਿੰਡ ਵਾਸੀ।

ਕਰਮਜੀਤ ਸਿੰਘ ਚਿੱਲਾ
ਬਨੂੜ, 22 ਜੂਨ
ਰਾਜਪੁਰਾ ਬਲਾਕ ਵਿੱਚ ਪੈਂਦੇ ਨਜ਼ਦੀਕੀ ਕਸਬੇ ਮਾਣਕਪੁਰ ਵਿੱਚ ਪਾਣੀ ਦਾ ਨਿਕਾਸ ਕਰਨ ਵਾਲੇ ਦੋਵੇਂ ਨਾਲੇ ਗੰਦਗੀ ਨਾਲ ਭਰੇ ਹੋਏ ਹਨ। ਨਾਲਿਆ ਦੀ ਸਫ਼ਾਈ ਨਾ ਹੋਣ ਕਾਰਨ ਪਿੰਡ ਦੀਆਂ ਮੁੱਖ ਨਲੀਆਂ ਦੇ ਪਾਣੀ ਦਾ ਨਿਕਾਸ ਬੰਦ ਹੋ ਗਿਆ ਅਤੇ ਗੰਦਾ ਪਾਣੀ ਗਲੀਆਂ ਵਿੱਚ ਉਛਲਣਾ ਸ਼ੁਰੂ ਹੋ ਗਿਆ ਹੈ। ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਦਖ਼ਲ ਦੀ ਮੰਗ ਕਰਦਿਆਂ ਨਾਲਿਆਂ ਦੀ ਤੁਰੰਤ ਸਫ਼ਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਪਿੰਡ ਵਿਚ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਜਤਾਇਆ ਹੈ।
ਪਿੰਡ ਦੇ ਨੰਬਰਦਾਰ ਪ੍ਰੇਮ ਕੁਮਾਰ, ਸਾਬਕਾ ਪੰਚ ਅਮਰਜੀਤ ਸਿੰਘ, ਸ਼ੇਰ ਸਿੰਘ, ਮਸਤਾਨ ਸਿੰਘ ਤੇ ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋਵੇਂ ਵੱਡੇ ਨਾਲਿਆਂ ਦੀ ਪਿਛਲੇ ਦੋ-ਤਿੰਨ ਸਾਲਾਂ ਤੋਂ ਸਫ਼ਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਦੋਵੇਂ ਨਾਲਿਆਂ ਵਿੱਚ ਕਈ-ਕਈ ਫੁੱਟ ਗੰਦਗੀ ਜਮ੍ਹਾ ਹੋ ਗਈ ਹੈ ਤੇ ਪਾਣੀ ਨਾ ਨਿਕਾਸ ਬਿਲਕੁਲ ਬੰਦ ਹੋ ਗਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਨਾਲਿਆਂ ਰਾਹੀਂ ਪਿੰਡ ਦੇ ਪਾਣੀ ਦਾ ਨਿਕਾਸ ਬੰਦ ਹੋਣ ਕਾਰਨ ਲਛਮਣ ਹਕੀਮ ਵਾਲੀ ਪਿੰਡ ਦੀ ਮੁੱਖ ਗਲੀ ਅਤੇ ਹੋਰ ਗਲੀਆਂ ਵਿੱਚ ਪਾਣੀ ਉਛਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਾਲੀਆਂ ਵਿਚ ਵੀ ਗੰਦਾ ਪਾਣੀ ਭਰ ਗਿਆ ਹੈ। ਬਦਬੂ ਤੋਂ ਇਲਾਵਾ ਨਾਲੀਆਂ ਦੇ ਪਾਣੀ ’ਚੋਂ ਕਈ ਤਰ੍ਹਾਂ ਦੇ ਕੀੜੇ ਲੋਕਾਂ ਦੇ ਘਰਾਂ ਵਿੱਚ ਆ ਰਹੇ ਹਨ। ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ। ਉਨ੍ਹਾਂ ਕਿਹਾ ਮੀਂਹ ਪੈਣ ’ਤੇ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਭੰਗ ਹੋਣ ਕਾਰਨ ਇਹ ਮਾਮਲਾ ਉਹ ਪ੍ਰਬੰਧਕ ਦੇ ਵੀ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

Advertisement

ਜਲਦੀ ਕਰਾਵਾਂਗੇ ਸਫ਼ਾਈ: ਪ੍ਰਬੰਧਕ
ਪੰਚਾਇਤ ਵਿਭਾਗ ਵੱਲੋਂ ਮਾਣਕਪੁਰ ਵਿੱਚ ਲਾਏ ਗਏ ਪ੍ਰਬੰਧਕ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਵਿਚ ਰੁਝੇ ਹੋਣ ਕਾਰਨ ਸਫ਼ਾਈ ਲਈ ਕੁੱਝ ਦੇਰੀ ਹੋਈ ਹੈ ਪਰ ਹੁਣ ਜਲਦੀ ਸਾਰੇ ਨਿਕਾਸੀ ਨਾਲਿਆਂ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ।

Advertisement
Advertisement
Advertisement