For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਸ਼ੰਭੂ ਹੱਦ ਉੱਤੇ ਲਾਏ ਧਰਨੇ ਕਾਰਨ ਰੇਲ ਮਾਰਗ ਪ੍ਰਭਾਵਿਤ

10:41 AM Apr 22, 2024 IST
ਕਿਸਾਨਾਂ ਵੱਲੋਂ ਸ਼ੰਭੂ ਹੱਦ ਉੱਤੇ ਲਾਏ ਧਰਨੇ ਕਾਰਨ ਰੇਲ ਮਾਰਗ ਪ੍ਰਭਾਵਿਤ
Advertisement

ਪੱਤਰ ਪ੍ਰੇਰਕ
ਟੋਹਾਣਾ, 21 ਅਪਰੈਲ
ਕਿਸਾਨਾਂ ਦੀ ਰਿਹਾਈ ਲਈ ਦਿੱਲੀ-ਲੁਧਿਆਣਾ ਰੇਲ ਮਾਰਗ ’ਤੇ ਸ਼ੰਭੂੁ ਬਾਰਡਰ ਦੇ ਰੇਲਵੇ ਸਟੇਸ਼ਨ ਉੱਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਕਾਰਨ ਇਸ ਰੂਟ ਦੀਆਂ ਕਰੀਬ 25 ਗੱਡੀਆਂ ਦਾ ਰੁੂਟ ਬਦਲ ਕੇ ਦਿੱਲੀ-ਜਾਖਲ-ਲੁਧਿਆਣਾ ਕਰਨਾ ਪਿਆ ਅਤੇ ਰੇਲ ਵਿਭਾਗ ਨੂੰ ਵਧਦੇ ਰੇਲ ਟਰੈਫ਼ਿਕ ਕਾਰਨ ਲੁਧਿਆਣਾ-ਹਿਸਾਰ ਦੀਆਂ 10 ਗੱਡੀਆਂ ਅਣਮਿੱਥੇ ਸਮੇਂ ਲਈ ਬੰਦ ਕਰਨ ’ਤੇ ਰੇਲਵੇ ਸਟੇਸ਼ਨਾਂ ’ਤੇ ਮੁਸਾਫ਼ਿਰਾਂ ਨੂੰ ਨਿਰਾਸ਼ਾ ਝੱਲਣੀ ਪੈ ਰਹੀ ਹੈ। ਹਰਿਆਣਾ ਕਿਸਾਨ ਸੰਗਠਨ ਪੱਗੜੀ ਸੰਭਾਲ ਜੱਟਾ, ਭਾਕਿਯੂ ਉਗਰਾਹਾਂ ਗੁੱਟ ਨੇ ਸਾਂਝਾ ਬਿਆਨ ਜਾਰੀ ਕਰ ਕੇ 22 ਅਪਰੈਲ ਨੂੰ ਦਿੱਲੀ-ਜਾਖਲ ਦੇ ਵਿਚਕਾਰ ਪੈਂਦੇ ਜੀਂਦ ਰੇਲਵੇ ਸਟੇਸ਼ਨ ’ਤੇ ਧਰਨਾ ਦੇ ਕੇ ਰੇਲ ਮਾਰਗ ਠੱਪ ਕਰਨ ਦੀ ਚਿਤਾਵਨੀ ਦਿੱਤੀ ਹੋਈ ਹੈ, ਜਿਸ ਨੂੰ ਲੈ ਕੇ ਰੇਲਵੇ ਵਿਭਾਗ ਦੀਆਂ ਮੁਸੀਬਤਾਂ ਹੋਰ ਵੱਧ ਗਈਆਂ ਹਨ। ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਕੀਤੀ ਜਾਵੇ। ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਕਿਸਾਨ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਗਏ ਹਨ। ਮੁਸਾਫਿਰ ਗੱਡੀਆਂ ਲੁਧਿਆਣਾ-ਹਿਸਾਰ 04746, ਲੁਧਿਆਣਾ-ਹਿਸਾਰ 14653, ਹਿਸਾਰ-ਅੰਮ੍ਰਿਤਸਰ 04743, ਹਿਸਾਰ-ਲੁਧਿਆਣਾ 04575, ਹਿਸਾਰ-ਲੁਧਿਆਣਾ 04571, ਸਿਰਸਾ-ਧੂਰੀ 04574, ਲੁਧਿਆਣਾ-ਹਿਸਾਰ 04576, ਧੂਰੀ-ਸਿਰਸਾ 04572, ਸਿਰਸਾ-ਲੁਧਿਆਣਾ 04573, ਹਿਸਾਰ-ਲੁਧਿਆਣਾ 04773, ਅਜਮੇਰ-ਜੰਮੂ ਦਾ ਰੂਟ ਬਦਲ ਕੇ ਵਾਇਆ ਜਾਖਲ ਭੇਜਿਆ ਜਾ ਰਿਹਾ ਹੈ। ਬਾੜਮੇਰ-ਜੰਮੂਤਵੀ ਨੂੰ ਦਿੱਲੀ ਤੱਕ ਚਲਾਇਆ ਜਾ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×