ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਦੀਆਂ ਨੀਤੀਆਂ ਕਾਰਨ ਸਨਅਤਕਾਰਾਂ ਨੂੰ ਨੁਕਸਾਨ ਪੁੱਜਿਆ: ਮਹਿੰਦਰ ਪ੍ਰਤਾਪ

08:01 AM May 24, 2024 IST
ਚੋਣ ਪ੍ਰਚਾਰ ਦੌਰਾਨ ਮਹਿੰਦਰ ਪ੍ਰਤਾਪ ਸਿੰਘ।

ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 23 ਮਈ
ਲੋਕ ਸਭਾ ਚੋਣਾਂ ਦੇ ਇਸ ਗੇੜ ਲਈ ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਇਸ ਦੌਰਾਨ ਉਮੀਦਵਾਰਾਂ ਨੇ ਪ੍ਰਚਾਰ ਦੇ ਆਖਰੀ ਦਿਨ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਸਿੰਘ ਵੱਲੋਂ ਵੱਖ-ਵੱਖ ਸਭਾਵਾਂ ਵਿੱਚ ਭਾਜਪਾ ਨੂੰ ਲੰਬੇ ਹੱਥੀਂ ਲਿਆ ਤੇ ਦੇਸ਼ ਵਿੱਚ ਵਧਦੀ ਮਹਿੰਗਾਈ ਦੀ ਮਾਰ ਲਈ ਭਾਜਪਾ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਦੇ ਸੱਭਿਆਚਾਰਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਖ਼ਿਲਾਫ਼ ਸੱਤਾ ਸਥਾਪਤੀ ਦੀ ਜ਼ੋਰਦਾਰ ਮੁਹਿੰਮ ਚੱਲ ਰਹੀ ਹੈ, ਜਿਸ ਦਾ ਪਤਾ ਹਰਿਆਣਾ ਸੂਬੇ ਵਿੱਚ ਕਾਂਗਰਸ ਲਈ ਲੋਕ ਮਨਾਂ ਅੰਦਰ ਉਠ ਰਹੀ ਹਾਂ ਪੱਖੀ ਲਹਿਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਜੁਮਲੇ ਵੋਟਰਾਂ ਨੂੰ ਭਾਰੀ ਪਏ ਹਨ, ਲੋਕ ਮਹਿੰਗਾਈ ਦੀ ਮਾਰ ਨਹੀਂ ਝੱਲ ਸਕੇ। ਭਾਜਪਾ ਦੀਆਂ ਮਾੜੀਆਂ ਆਰਥਿਕ ਨੀਤੀਆਂ ਨੇ ਸਨਅਤਕਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਫਰੀਦਾਬਾਦ ਵੱਡਾ ਉਦਯੋਗਿਕ ਸ਼ਹਿਰ ਹੋਣ ਦੇ ਬਾਵਜੂਦ ‘ਸਮਾਰਟ ਸਿਟੀ’ ਕਿਸੇ ਪਾਸਿਓਂ ਦਿਖਾਈ ਨਹੀਂ ਦਿੰਦਾ। ਅੱਜ ਉਨ੍ਹਾਂ ਨੂੰ ਚਾਰ ਵਾਰ ਦੇ ਸੰਸਦ ਮੈਂਬਰ ਰਹੇ ਅਵਤਾਰ ਭਡਾਨਾ ਦਾ ਵੀ ਖੁੱਲ੍ਹਾ ਸਮਰਥਨ ਮਿਲਿਆ। ਉਨ੍ਹਾਂ ਨੇ ਖੇੜੀ ਗੁੱਜਰਾਂ, ਨੇਕਪੁਰ, ਫਤਹਿਪੁਰ ਤਾਗਾ, ਸੈਕਟਰ-3 ਜਾਟ ਧਰਮਸ਼ਾਲਾ ਵਿੱਚ ਚੋਣ ਮੀਟਿੰਗਾਂ ਕੀਤੀਆਂ। ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਵਿਜੈ ਪ੍ਰਤਾਪ ਸਿੰਘ ਨੇ ਵੀ ਮਹਿਮੂਦਪੁਰ, ਢਕੌਲਾ, ਸ਼ਾਹਬਾਦ, ਭੂਆਪੁਰ, ਭੈਂਸਰਾਵਾਲੀ, ਤਾਜਪੁਰ, ਰਾਜਪੁਰ ਕਲਾਂ, ਮਾਂਗਵਾਲੀ, ਫੱਤੂਪੁਰਾ ਅਤੇ ਸਹਿਤਪੁਰ ਆਦਿ ਵਿੱਚ ਦਰਜਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਲੋਕਾਂ ਨੇ ਉਮੀਦਵਾਰ ਦਾ ਪੱਗ ਬੰਨ੍ਹ ਕੇ ਸਨਮਾਨ ਕੀਤਾ।

Advertisement

Advertisement
Advertisement