For the best experience, open
https://m.punjabitribuneonline.com
on your mobile browser.
Advertisement

ਦਿੱਲੀ ਹਵਾਈ ਅੱਡੇ ’ਤੇ ਖਰਾਬ ਮੌਸਮ ਕਾਰਨ ਤਿੰਨ ਉਡਾਣਾਂ ਦੇ ਰੂਟ ਬਦਲੇ

06:59 AM Aug 12, 2024 IST
ਦਿੱਲੀ ਹਵਾਈ ਅੱਡੇ ’ਤੇ ਖਰਾਬ ਮੌਸਮ ਕਾਰਨ ਤਿੰਨ ਉਡਾਣਾਂ ਦੇ ਰੂਟ ਬਦਲੇ
Advertisement

ਨਵੀਂ ਦਿੱਲੀ: ਦਿੱਲੀ ਦੇ ਹਵਾਈ ਅੱਡੇ ’ਤੇ ਅੱਜ ਖਰਾਬ ਮੌਸਮ ਕਰ ਕੇ ਤਿੰਨ ਉਡਾਣਾਂ ਦੇ ਰੂਟ ਬਦਲੇ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਕੌਮੀ ਰਾਜਧਾਨੀ ਵਿੱਚ ਅੱਜ ਕਈ ਥਾਵਾਂ ’ਤੇ ਭਾਰੀ ਮੀਂਹ ਪਿਆ। ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦੀਆਂ ਤਿੰਨ ਉਡਾਣਾਂ ਦੇ ਰੂਟ ਬਦਲੇ ਗਏ ਹਨ। ਇਨ੍ਹਾਂ ਵਿੱਚੋਂ ਦੋ ਉਡਾਣਾਂ ਜੈਪੁਰ ਤੇ ਇਕ ਲਖਨਊ ਦੀ ਸੀ। ਇਨ੍ਹਾਂ ਉਡਾਣਾਂ ਦਾ ਰੂਟ ਸਵੇਰੇ 9.45 ਵਜੇ ਤੋਂ 11.15 ਵਜੇ ਵਿਚਾਲੇ ਬਦਲਿਆ ਗਿਆ। ਏਅਰ ਇੰਡੀਆ ਏਅਰਲਾਈਨ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਕਿਹਾ, ‘‘ਭਾਰੀ ਮੀਂਹ ਕਾਰਨ ਦਿੱਲੀ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਲਈ ਜਲਦੀ ਨਿਕਲਣ ਕਿਉਂਕਿ ਸੜਕਾਂ ’ਤੇ ਪਾਣੀ ਭਰਨ ਕਰ ਕੇ ਆਵਾਜਾਈ ਦੀ ਰਫ਼ਤਾਰ ਧੀਮੀ ਹੋਣ ਕਾਰਨ ਪਹੁੰਚਣ ਵਿੱਚ ਦੇਰ ਹੋ ਸਕਦੀ ਹੈ।’’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement