ਸ਼ਰਾਬੀ ਪਿਤਾ ਨੇ ਬੱਚਿਆਂ ਨੂੰ ਜ਼ਹਿਰੀਲੀ ਦਵਾਈ ਪਿਆਈ
05:31 PM Jun 23, 2023 IST
ਪੱਤਰ ਪ੍ਰੇਰਕ
Advertisement
ਟੋਹਾਣਾ, 13 ਜੂਨ
ਜ਼ਿਲ੍ਹਾ ਹਿਸਾਰ ਦੇ ਕਸਬਾ ਬਰਵਾਲਾ ਦੇ ਵਾਰਡ 10 ਦੀ ਕ੍ਰਿਸ਼ਨਾ ਕਲੋਨੀ ਵਿੱਚ ਸ਼ਰਾਬ ਦੇ ਨਸ਼ੇ ‘ਚ ਧੁੱਤ ਇੱਕ ਵਿਅਕਤੀ ਨੇ ਦੇਰ ਰਾਤ ਆਪਣੀ ਪਤਨੀ ਨਾਲ ਝਗੜਾ ਕਰਨ ਮਗਰੋਂ ਆਪਣੇ ਦੋ ਨਾਬਾਲਗ ਲੜਕਿਆਂ ਕੇਸ਼ਵ ਤੇ ਕਾਰਤਿਕ ਨੂੰ ਜਬਰੀ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਤੇ ਫਿਰ ਖ਼ੁਦ ਵੀ ਜ਼ਹਿਰੀਲੀ ਦਵਾਈ ਪੀ ਲਈ। ਤਿੰਨਾਂ ਦੀ ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਤਿੰਨਾਂ ਦੀ ਹਾਲਤ ਨਾਜ਼ੁਕ ਹੋਣ ‘ਤੇ ਅਗਰੋਹਾ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਹੈ। ਬਰਵਾਲਾ ਪੁਲੀਸ ਨੇ ਪਤਨੀ ਸੀਮਾ ਦੇ ਬਿਆਨ ‘ਤੇ ਉਸ ਦੇ ਪਤੀ ਬਲਰਾਜ ਵਿਰੁੱਧ ਕੇਸ ਦਰਜ ਕੀਤਾ ਹੈ। ਸੀਮਾ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦਾ ਪਤੀ ਰੋਜ਼ਾਨਾ ਸ਼ਰਾਬ ਪੀ ਕੇ ਪਰਿਵਾਰ ਨਾਲ ਕਲੇਸ਼ ਕਰਦਾ ਸੀ। ਡਾਕਟਰਾਂ ਅਨੁਸਾਰ ਤਿੰਨਾਂ ਦੀ ਹਾਲਤ ਸਥਿਰ ਹੈ।
Advertisement
Advertisement