For the best experience, open
https://m.punjabitribuneonline.com
on your mobile browser.
Advertisement

ਨਸ਼ਾ ਤਸਕਰ ਦੀ ਜਾਇਦਾਦ ਸੀਲ

09:04 AM Aug 25, 2024 IST
ਨਸ਼ਾ ਤਸਕਰ ਦੀ ਜਾਇਦਾਦ ਸੀਲ
Advertisement

ਪੱਤਰ ਪ੍ਰੇਰਕ
ਧਾਰੀਵਾਲ, 24 ਅਗਸਤ
ਇੱਥੋਂ ਦੀ ਪੁਲੀਸ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੀਡਾ ਸਾਂਸੀਆਂ ਵਿੱਚ ਨਸ਼ਾ ਤਸਕਰ ਦੀ 38 ਲੱਖ ਰੁਪਏ ਦੀ ਪ੍ਰਾਪਰਟੀ ਸੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਮਿਨੀ ਕੈਂਟਰ ਵਿੱਚੋਂ ਇਕ ਕੁਇੰਟਲ ਚੂਰਾ ਪੋਸਤ (ਡੋਡੇ) ਅਤੇ 30 ਹ!ਜ਼ਾਰ ਰੁਪਏ ਡਰੱਗ ਮਨੀ ਲੈ ਕੇ ਆਉਂਦੇ ਸਮੇਂ ਅਸ਼ਵਨੀ ਕੁਮਾਰ ਵਾਸੀ ਬਾਂਠਾਵਾਲ ਥਾਣਾ ਬਹਿਰਾਮਪੁਰ ਅਤੇ ਕਰਨੈਲ ਚੰਦ ਉਰਫ ਗੋਗੀ ਵਾਸੀ ਡੀਡਾ ਸਾਂਸੀਆਂ ਥਾਣਾ ਦੀਨਾਨਗਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ ਜਿਨ੍ਹਾਂ ਦੀ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਜਾਇਦਾਦ ਦੀ ਜਾਂਚ ਚੱਲ ਰਹੀ ਸੀ। ਇਸ ਸਬੰਧੀ ਡੀਐੱਸਪੀ ਕੁਲਵੰਤ ਸਿੰਘ ਮਾਨ ਅਤੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਨੇ ਦੱਸਿਆ ਕਿ 11 ਨਵੰਬਰ 2023 ਨੂੰ ਥਾਣਾ ਧਾਰੀਵਾਲ ਦੀ ਪੁਲੀਸ ਨੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਉਪਰ ਜਾਪੂਵਾਲ ਨੇੜੇ ਸਪੈਸ਼ਲ ਨਾਕਾ ਲਗਾ ਕੇ ਇਕ ਕੁਇੰਟਲ ਚੂਰਾ ਪੋਸਤ (ਡੋਡੇ) ਅਤੇ 30 ਹਜ਼ਾਰ ਰੁਪਏ ਡਰੱਗ ਮਨੀ ਸਣੇ ਮਿਨੀ ਕੈਂਟਰ ਦੇ ਡਰਾਈਵਰ ਅਸ਼ਵਨੀ ਕੁਮਾਰ ਵਾਸੀ ਬਾਂਠਾਵਾਲ ਥਾਣਾ ਬਹਿਰਾਮਪੁਰ ਅਤੇ ਕੰਡਕਟਰ ਸਾਇਡ ਬੈਠੇ ਕਰਨੈਲ ਚੰਦ ਉਰਫ ਗੋਗੀ ਵਾਸੀ ਡੀਡਾ ਸਾਂਸੀਆਂ ਥਾਣਾ ਦੀਨਾਨਗਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਸਹ। ਜਾਂਚ ਕਰਨ ’ਤੇ ਪਤਾ ਲੱਗਾ ਕਿ ਨਸ਼ੇ ਦੇ ਕਾਬੋਬਾਰ ਤੋਂ ਕਰਨੈਲ ਚੰਦ ਵਾਸੀ ਡੀਡਾ ਸਾਂਸੀਆਂ ਨੇ ਪ੍ਰਾਪਰਟੀ ਬਣਾਈ ਹੈ। ਸਰਕਾਰੀ ਸਬੰਧਿਤ ਅਥਾਰਟੀ ਦੇ ਹੁਕਮਾਂ ਅਨਸਾਰ ਸਾਰੀ ਕਾਰਵਾਈ ਮੁਕੰਮਲ ਕਰਕੇ ਅੱਜ ਪਿੰਡ ਡੀਡਾ ਸਾਂਸੀਆਂ ਵਿੱਚ ਪਹੁੰਚ ਕੇ ਨਸ਼ੇ ਦੇ ਕਾਬੋਬਾਰ ਤੋਂ ਕਰਨੈਲ ਚੰਦ ਦੀ ਬਣਾਈ 38 ਲੱਖ ਰੁਪਏ ਦੀ ਪ੍ਰਾਪਰਟੀ ਸ਼ੀਲ ਕਰ ਦਿੱਤੀ ਗਈ ਹੈ।

Advertisement
Advertisement
Author Image

Advertisement