ਸਰਹੱਦ ਨੇੜਿਉਂ ਡਰੋਨ ਤੇ ਹੈਰੋਇਨ ਬਰਾਮਦ
09:11 AM Sep 02, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 1 ਸਤੰਬਰ
ਬੀਐੱਸਐੱਫ ਨੇ ਅੱਜ ਸਵੇਰੇ ਸਰਹੱਦੀ ਖੇਤਰ ਦੇ ਪਿੰਡ ਨੌਸ਼ਹਿਰਾ ਢਾਲਾ ਤੋਂ ਇਕ ਡਰੋਨ ਅਤੇ ਉਸ ਨਾਲ ਲਪੇਟਿਆ 536 ਗਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ| ਬੀਐੱਸਐੱਫ਼ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਫੋਰਸ ਦੇ ਸੂਹੀਆ ਵਿੰਗ ਤੋਂ ਇਲਾਕੇ ਅੰਦਰ ਪਾਕਿਸਤਾਨ ਵੱਲੋਂ ਆਏ ਡਰੋਨ ਦੀ ਜਾਣਕਾਰੀ ਮਿਲੀ ਜਿਸ ’ਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਨੌਸ਼ਹਿਰਾ ਢਾਲਾ ਦੇ ਰਾਧਾ ਸਵਾਮੀ ਸਤਿਸੰਗ ਭਵਨ ਤੋਂ ਚੀਨ ਦਾ ਬਣਿਆ ਡਰੋਨ ਅਤੇ ਉਸ ਨਾਲ ਪਲਾਸਟਿਕ ਦੀ ਡੋਰੀ ਨਾਲ ਬੱਝਿਆ ਹੈਰੋਇਨ ਦਾ ਇਕ ਪੈਕੇਟ ਮਿਲਿਆ ਹੈ ਜਿਸ ਦਾ ਵਜ਼ਨ 536 ਗਰਾਮ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਸਰਹੱਦ ਨੇੜਿਉਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਵਾਧਾ ਹੋਇਆ ਹੈ।
Advertisement
Advertisement