ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਟਕ ਮੇਲਾ: ਹਿਮਾਚਲ ਤੋਂ ਆਈ ਟੀਮ ਨੇ ਨਾਟਕ ਖੇਡਿਆ

10:52 AM Nov 04, 2023 IST
ਬਠਿੰਡਾ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ।-ਫੋਟੋ: ਕਟਾਰੀਆ

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਨਵੰਬਰ
ਇਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਵਿੱਚ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ ਕੌਮੀ ਨਾਟਕ ਮੇਲੇ ਮੌਕੇ ਨਾਟਕ ‘ਦੁਵਿਧਾ’ ਖੇਡਿਆ ਗਿਆ। ਇਸ ਨਾਟਕ ਨੂੰ ਨਾਟਿਆਸ਼੍ਰੇਸ਼ਠ ਕੁੱਲੂ (ਹਿਮਾਚਲ ਪ੍ਰਦੇਸ਼) ਦੀ ਟੀਮ ਵੱਲੋਂ ਰੇਵਤ ਰਾਮ ਵਿੱਕੀ ਦੀ ਨਿਰਦੇਸ਼ਨਾ ਵਿਚ ਖੇਡਿਆ ਗਿਆ। ਨਾਟਕ ਵਿਚ ਇੱਕ ਵਿਅਕਤੀ ਆਪਣੇ ਵਿਆਹ ਤੋਂ ਅਗਲੇ ਹੀ ਦਿਨ ਕੰਮਕਾਰ ਦੇ ਸਿਲਸਿਲੇ ’ਚ ਆਪਣੀ ਪਤਨੀ ਨੂੰ ਇਕੱਲਿਆਂ ਛੱਡ ਕੇ ਸ਼ਹਿਰ ਚਲਾ ਜਾਂਦਾ ਹੈ, ਜਦੋਂ ਕਿ ਉਸਦੀ ਗੈਰ-ਹਾਜ਼ਰੀ ’ਚ ਇੱਕ ਭੂਤ ਉਸ ਦਾ ਰੂਪ ਲੈ ਕੇ ਉਸ ਦੀ ਪਤਨੀ ਨਾਲ ਰਹਿਣ ਲੱਗ ਜਾਂਦਾ ਹੈ। ਬਾਅਦ ਵਿਚ ਸੱਚਾਈ ਸਾਹਮਣੇ ਆਉਣ ’ਤੇ ਉਸ ਭੂਤ ਨੂੰ ਫੜ ਕੇ ਮਸ਼ਕ ਵਿਚ ਬੰਦ ਕਰ ਲਿਆ ਜਾਂਦਾ ਹੈ ਅਤੇ ਸਾਰੇ ਖੁਸ਼ ਹੋ ਜਾਂਦੇ ਹਨ ਪਰ ਉਸ ਵਿਅਕਤੀ ਦੀ ਪਤਨੀ ਨਿਰਾਸ਼ ਹੁੰਦੀ ਹੈ ਕਿਉਂਕਿ ਉਹ ਉਸ ਭੂਤ ਨੂੰ ਹੀ ਆਪਣਾ ਪਤੀ ਮੰਨ ਚੁੱਕੀ ਹੁੰਦੀ ਹੈ। ਇਸ ਮੌਕੇ ਰੰਗ ਕਰਮੀ ਕੀਰਤੀ ਕਿਰਪਾਲ, ਰਾਜੀਵ ਅਰੋੜਾ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਬਠਿੰਡਾ, ਪ੍ਰੀਤ ਮਹਿੰਦਰ ਸਿੰਘ ਬਰਾੜ ਜੀਐਮ, ਇੰਡਸਟਰੀ ਵਿਭਾਗ ਬਠਿੰਡਾ, ਮਨਦੀਪ ਸਿੰਘ ਖੇਤਰੀ ਪ੍ਰੋਜੈਕਟ ਡਾਇਰੈਕਟਰ, ਬਾਗ਼ ਪਰਮ, ਪਾਰਸ ਸਿੰਘ ਚਹਿਲ ਐਸਐਚਓ ਥਾਣਾ ਕੈਨਾਲ ਕਲੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Advertisement

Advertisement