ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾ. ਕਲਾਮ ਨੂੰ ਆਪਣਾ ਆਦਰਸ਼ ਬਣਾਉਣ ਵਿਦਿਆਰਥੀ: ਪੁਰੋਹਿਤ

07:34 AM Oct 19, 2023 IST
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਾਨਵੋਕੇਸ਼ਨ ਦੌਰਾਨ ਇੱਕ ਵਿਦਿਆਰਥਣ ਨੂੰ ਡਿਗਰੀ ਸੌਂਪਦੇ ਹੋਏ। -ਫੋਟੋ: ਮਲਕੀਅਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 18 ਅਕਤੂਬਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇੱਥੇ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਵਿਦਿਆਰਥੀਆਂ ਨੂੰ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ (ਮਰਹੂਮ) ਵਾਂਗ ਸਾਦਾ ਅਤੇ ਇਮਾਨਦਾਰ ਜੀਵਨ ਜਿਊਣ ਅਤੇ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਬਣਾਉਣ ਲਈ ਪ੍ਰੇਰਿਤ ਕੀਤਾ। ਰਾਜਪਾਲ ਇੱਥੇ ਨੈਸ਼ਨਲ ਇੰਸਟੀਚਿਊਟ ’ਚ ਸਾਲਾਨਾ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਕਾਨਵੋਕੇਸ਼ਨ ਦੌਰਾਨ 1281 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਸ੍ਰੀ ਪੁਰੋਹਿਤ ਨੇ ਕਿਹਾ, ‘‘ਜਦੋਂ ਡਾ. ਕਲਾਮ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋਏ, ਉਨ੍ਹਾਂ ਨੇ ਦੋ ਸੂਟਕੇਸ ਰੱਖੇ, ਇੱਕ ਕਿਤਾਬਾਂ ਨਾਲ ਭਰਿਆ ਅਤੇ ਦੂਜਾ ਉਨ੍ਹਾਂ ਦੇ ਕੱਪੜਿਆਂ ਨਾਲ ਭਰਿਆ ਸੀ। ਆਪਣਾ ਕਾਰਜਕਾਲ ਪੂਰਾ ਹੋਣ ਮਗਰੋਂ ਉਨ੍ਹਾਂ ਕੋਲ ਸਿਰਫ਼ ਉਹੀ ਦੋ ਸੂਟਕੇਸ ਸਨ। ਡਾ. ਕਲਾਮ ਕੋਲ ਕਿਸੇ ਵੀ ਵਿਅਕਤੀ ਦੇ ਮਹਾਨ ਜਨਤਕ ਵਿਅਕਤੀ ਬਣਨ ਲਈ ਲੋੜੀਂਦਾ ਸਮਰਪਣ, ਗਿਆਨ, ਅਨੁਸ਼ਾਸਨ ਅਤੇ ਸਮਾਂ ਪ੍ਰਬੰਧਨ ਸੀ। ਉਨ੍ਹਾਂ ਵਰਗੇ ਬਣੋ ਅਤੇ ਹਉਮੈ ਤੋਂ ਦੂਰ ਰਹੋ।” ਰਾਜਪਾਲ ਨੇ ਸੰਸਥਾ ਦੀ ਨਵੀਂ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ, ਜਿਸ ਦਾ ਨਾਮ ਗਿਆਨ ਕੇਂਦਰ ਰੱਖਿਆ ਗਿਆ ਹੈ।
ਇਸ ਮੌਕੇ ਐੱਨਆਈਟੀ ਦੀ ਸੈਨੇਟ ਅਤੇ ਚੇਅਰਮੈਨ ਅਤੇ ਡਾਇਰੈਕਟਰ, ਪ੍ਰੋਫੈਸਰ ਬਨਿੋਦ ਕੁਮਾਰ ਕਨੌਜੀਆ ਨੇ ਲੱਦਾਖ ਦੀ ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ (ਐੱਸਈਸੀਐੱਮ) ਦਾ ਸੰਸਥਾਪਕ ਤੇ ਡਾਇਰੈਕਟਰ ਸੋਨਮ ਵਾਂਗਚੁਕ ਨੂੰ ਪੀਐੱਚਡੀ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਸੋਨਮ ਵਾਂਗਚੁਕ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਸਮੱਸਿਆਵਾਂ ਦਾ ਹੱਲ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਹਿਮਾਲਿਆ ਜਾਂ ਮੈਦਾਨੀ ਜਾਂ ਜੰਗਲਾਂ ਦੇ ਔਖੇ ਹਾਲਾਤ ਵਿੱਚ ਰਹਿ ਰਹੇ ਲੋਕ ਹਨ ਜੋ ਸਮੱਸਿਆ ਹੱਲ ਕਰ ਲੈਂਦੇ ਹਨ। ਇਨ੍ਹਾਂ ਨੂੰ ਪਖਾਨੇ, ਗਲੇਸ਼ੀਅਰ ਪਿਘਲਣ ਤੇ ਜਲਵਾਯੂ ਪਰਿਵਰਤਨ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਂਗਚੁਕ ਨੇ ਕਿਹਾ, ‘‘ਇਕ ਚੰਗੇ ਸਮੱਸਿਆ ਹੱਲ ਕਰਨ ਵਾਲੇ ਵਿਅਕਤੀ ’ਚ ਉਤਸੁਕਤਾ, ਹਮਦਰਦੀ ਤੇ ਪਹਿਲਕਦਮੀ ਦੀ ਭਾਵਨਾ ਹੁੰਦੀ ਹੈ।’’

Advertisement

Advertisement