For the best experience, open
https://m.punjabitribuneonline.com
on your mobile browser.
Advertisement

ਡਾ. ਗਾਂਧੀ ਹੜਤਾਲੀ ਡਾਕਟਰਾਂ ਦੇ ਪੱਖ ਵਿੱਚ ਨਿੱਤਰੇ

10:31 AM Aug 18, 2024 IST
ਡਾ  ਗਾਂਧੀ ਹੜਤਾਲੀ ਡਾਕਟਰਾਂ ਦੇ ਪੱਖ ਵਿੱਚ ਨਿੱਤਰੇ
ਡਾਕਟਰਾਂ ਦੀ ਹਮਾਇਤ ਕਰਨ ਪੁੱਜੇ ਡਾ. ਧਰਮਵੀਰ ਗਾਂਧੀ। -ਫੋਟੋ: ਰਾਜੇਸ਼ ਸੱਚਰ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਅਗਸਤ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਸੱਦੇ ’ਤੇ ਅੱਜ ਪੂਰੇ ਭਾਰਤ ਦੇ ਨਾਲ ਨਾਲ ਪਟਿਆਲਾ ਵਿੱਚ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿੱਚ ਹੜਤਾਲ ਰਹੀ, ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਾਉਣ ਜਾਂਦੇ ਮਰੀਜ਼ ਅੱਜ ਡਾਢੇ ਪ੍ਰੇਸ਼ਾਨ ਹੋਏ। ਦੂਜੇ ਪਾਸੇ ਰਾਜਿੰਦਰਾ ਹਸਪਤਾਲ ਤੇ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਚਾਲੂ ਰਹੀਆਂ। ਰਾਜਿੰਦਰਾ ਹਸਪਤਾਲ ਵਿੱਚ ਹੜਤਾਲੀ ਡਾਕਟਰਾਂ ਦੇ ਪੱਖ ਵਿੱਚ ਪੁੱਜੇ ਐੱਮਪੀ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਇਸ ਸੰਘਰਸ਼ ਵਿਚ ਹੜਤਾਲੀ ਡਾਕਟਰਾਂ ਦੇ ਨਾਲ ਹਨ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖਣਗੇ ਕਿ ਉਹ ਡਾਕਟਰਾਂ ਦੀ ਹਸਪਤਾਲਾਂ ਵਿੱਚ ਸੁਰੱਖਿਆ ਯਕੀਨੀ ਬਣਾਉਣ। ਜਾਣਕਾਰੀ ਅਨੁਸਾਰ ਕੋਲਕਾਤਾ ਦੇ ਹਸਪਤਾਲ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਨਾਲ ਹੋਏ ਜਬਰ-ਜਨਾਹ ਅਤੇ ਕਤਲ ਦੇ ਵਿਰੋਧ ’ਚ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦੂਸਰੇ ਦਿਨ ਵੀ ਡਾਕਟਰਾਂ ਦੀ ਹੜਤਾਲ ਜਾਰੀ ਰਹੀ। ਓਪੀਡੀ ਸੇਵਾਵਾਂ ਸ਼ਨਿਚਰਵਾਰ ਨੂੰ ਵੀ ਬੰਦ ਰਹੀਆਂ। ਇਸ ਮੌਕੇ ਜਿੱਥੇ ਡਾਕਟਰਾਂ ਵੱਲੋਂ ਉਕਤ ਜਬਰ-ਜਨਾਹ ਤੇ ਕਤਲ ਮਾਮਲੇ ’ਚ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਜਲਦ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ, ਉੱਥੇ ਹੀ ਡਾਕਟਰਾਂ ਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਕੇਂਦਰੀ ਸੁਰੱਖਿਆ ਐਕਟ ਅਤੇ ਪੰਜਾਬ ਰਾਜ ਵਿੱਚ ਵੀ ਹਸਪਤਾਲਾਂ ਤੇ ਸਿਹਤ ਕੇਂਦਰਾਂ ’ਤੇ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਨ ਲਈ ਸੁਰੱਖਿਆ ਕਰਮੀਂ ਰੱਖਣ ’ਤੇ ਜ਼ੋਰ ਦਿੱਤਾ।

Advertisement

Advertisement
Advertisement
Author Image

Advertisement