For the best experience, open
https://m.punjabitribuneonline.com
on your mobile browser.
Advertisement

ਡਾ. ਗਾਂਧੀ ਨੇ ਕਾਂਗਰਸੀਆਂ ’ਤੇ ਕੇਸ ਦਰਜ ਕਰਵਾਏ: ਕੰਬੋਜ

10:25 AM Apr 08, 2024 IST
ਡਾ  ਗਾਂਧੀ ਨੇ ਕਾਂਗਰਸੀਆਂ ’ਤੇ ਕੇਸ ਦਰਜ ਕਰਵਾਏ  ਕੰਬੋਜ
Advertisement

ਪੱਤਰ ਪ੍ਰੇਰਕ
ਪਟਿਆਲਾ, 7 ਅਪਰੈਲ
ਸੀਨੀਅਰ ਕਾਂਗਰਸੀ ਆਗੂ ਤੇ ਰਾਜਪੁਰਾ ਤੋਂ ਵਿਧਾਇਕ ਰਹੇ ਹਰਦਿਆਲ ਸਿੰਘ ਕੰਬੋਜ ਨੇ ਡਾ. ਧਰਮਵੀਰ ਗਾਂਧੀ ’ਤੇ ਦੋਸ਼ ਲਗਾਉਂਦਿਆਂ ਅੱਜ ਪਟਿਆਲਾ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਕਿਹਾ ਕਿ 2019 ਵਿਚ ਡਾ. ਧਰਮਵੀਰ ਗਾਂਧੀ ਨੇ ਕਾਂਗਰਸੀ ਆਗੂਆਂ ’ਤੇ ਕੇਸ ਦਰਜ ਕਰਵਾਏ ਸਨ। ਸ੍ਰੀ ਕੰਬੋਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਟਕਸਾਲੀ ਕਾਂਗਰਸੀਆਂ ’ਤੇ ਕੇਸ ਦਰਜ ਹੋਏ ਹਨ ਤੇ ਅੱਜ ਵੀ ਜੇਲ੍ਹਾਂ ਵਿਚ ਬੈਠੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਹੋਵੇਗਾ। ਸ੍ਰੀ ਕੰਬੋਜ ਨੇ ਕਿਹਾ ਕਿ ਉਨ੍ਹਾਂ ਦੇ ਸਣੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ, ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਨੌਜਵਾਨ ਕਾਂਗਰਸੀ ਆਗੂ ਅਮਿਤ ਬਾਵਾ ਡੇਰਾਬਸੀ ਨੇ ਪਟਿਆਲਾ ਤੋਂ ਲੋਕ ਸਭਾ ਚੋਣ ਲਈ ਉਮੀਦਵਾਰ ਬਣਨ ਲਈ ਅਰਜ਼ੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਧੂ ਸਿੰਘ ਧਰਮਸੋਤ ’ਤੇ 3 ਨਾਜਾਇਜ਼ ਕੇਸ ਦਰਜ ਹੋਏ, ਜਿਸ ਦੇ ਬੱਚੇ ਵੀ ਘਰੋਂ ਬੇਘਰ ਹੋਏ ਪਏ ਹਨ। ਮੇਰੇ ਅਤੇ ਮੇਰੇ ਬੇਟੇ ’ਤੇ ਨਾਜਾਇਜ਼ ਪਰਚੇ ਦਰਜ ਹੋਏ ਤੇ ਹੋਰ ਕਈ ਕਾਂਗਰਸੀ ਆਗੂਆਂ ’ਤੇ ਕੇਸ ਦਰਜ ਹੋਏ ਹਨ। ਉਨ੍ਹਾਂ ਡਾ. ਗਾਂਧੀ ਨੂੰ ਟਿਕਟ ਮਿਲਣ ਦੀਆਂ ਚਰਚਾਵਾਂ ਬਾਰੇ ਕਿਹਾ ਕਿ ਲੋਕਾਂ ਵਿਚ ਚਰਚਾ ਦਾ ਕੋਈ ਮਾਇਨਾ ਨਹੀਂ ਹੈ ਕਿਉਂਕਿ ਅਜੇ ਤਾਂ ਸਕਰੀਨਿੰਗ ਕਮੇਟੀ ਦੀ ਮੀਟਿੰਗ ਵੀ ਨਹੀਂ ਹੋਈ ਪਰ ਜੇਕਰ ਡਾ. ਗਾਂਧੀ ਨੂੰ ਟਿਕਟ ਮਿਲਦੀ ਹੈ ਤਾਂ ਉਹ ਅੱਠ ਹਲਕਿਆਂ ਦੇ ਇੰਚਾਰਜ ਬੈਠ ਕੇ ਵਿਚਾਰ ਕਰਨਗੇ ਕਿ ਕੀ ਰਣਨੀਤੀ ਤਿਆਰ ਕਰਨੀ ਹੈ।

Advertisement

Advertisement
Author Image

Advertisement
Advertisement
×