'ਭੋਲੇ ਬਾਬਾ' ਵਰਗੇ ਵਿਅਕਤੀਆਂ ਦੇ ਪਾਖੰਡ ਤੋਂ ਗੁਮਰਾਹ ਨਾ ਹੋਵੋ: ਮਾਇਆਵਤੀ
01:03 PM Jul 06, 2024 IST
ਲਖਨਊ, 6 ਜੁਲਾਈ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਗਰੀਬਾਂ, ਦਲੀਤਾਂ ਅਤੇ ਪੀੜਤਾਂ ਨੂੰ ਸਲਾਹ ਦਿੱਤੀ ਕਿ ਉਹ ਗਰੀਬੀ ਅਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਹਾਥਰਸ ਦੇ 'ਭੋਲੇ ਬਾਬਾ' ਵਰਗੇ ਵਿਅਕਤੀਆਂ ਦੇ ਪਾਖੰਡ ਤੋਂ ਗੁਮਰਾਹ ਨਾ ਹੋਣ।
ਮਾਇਆਵਤੀ ਨੇ ਕਿਹਾ ਕਿ ਹਾਥਰਸ ਕਾਂਡ ਵਿਚ 'ਭੋਲੇ ਬਾਬਾ' ਸਮੇਤ ਜੋ ਵੀ ਦੋਸ਼ੀ ਹੈ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਆਪਣੇ 'ਐਕਸ' ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਲੋਕਾਂ ਨੂੰ ਡਾ. ਭੀਮਰਾਓ ਅੰਬੇਦਕਰ ਦੇ ਦੱਸੇ ਰਸਤਿਆਂ ਤੇ ਚੱਲ ਕੇ ਸੱਤਾ ਹੱਥ ਵਿਚ ਲੈਂਦਿਆਂ ਆਪਣੀ ਕਿਸਮਤ ਬਦਲਣੀ ਪਵੇਗੀ ਭਾਵ ਉਨ੍ਹਾਂ ਨੂੰ ਆਪਣੀ ਪਾਰਟੀ ਬਸਪਾ ਨਾਲ ਜੁੜਨਾ ਪਵੇਗਾ, ਤਾਂ ਹੀ ਉਹ ਹਾਥਰਸ ਵਰਗੀਆਂ ਘਟਨਾਵਾਂ ਤੋਂ ਬਚ ਸਕਦੇ ਹਨ। -ਪੀਟੀਆਈ
Advertisement
Advertisement