ਗੁਰਦੁਆਰਾ ਬਾਉਲੀ ਸਾਹਿਬ ਘੜਾਮ ਨੂੰ ਟਰੈਕਟਰ ਭੇਟ
07:04 AM Jul 06, 2024 IST
ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੂੰ ਟਰੈਕਟਰ ਦੀਆਂ ਚਾਬੀਆਂ ਸੌਂਪਦੇ ਹੋਏ ਕਿਸਾਨ ਦਲਜੀਤ ਸਿੰਘ ਕਾਠਗੜ੍ਹ। -ਫੋਟੋ: ਨੌਗਾਵਾਂ
ਦੇਵੀਗੜ੍ਹ:
Advertisement
ਇੱਥੋਂ ਥੋੜ੍ਹੀ ਦੂਰ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਘੜਾਮ ਜਿੱਥੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਅਗਵਾਈ ਹੇਠ ਕਾਰ ਸੇਵਾ ਚਲ ਰਹੀ ਹੈ। ਇਸ ਦੌਰਾਨ ਪਿੰਡ ਕਾਠਗੜ੍ਹ ਦੇ ਕਿਸਾਨ ਦਲਜੀਤ ਸਿੰਘ ਨੇ ਗੁਰਦੁਆਰੇ ਲਈ ਮਹਿੰਦਰਾ ਟਰੈਕਟਰ ਭੇਟ ਕੀਤਾ ਅਤੇ ਇਸ ਦੀਆਂ ਚਾਬੀਆਂ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀਆਂ ਗਈਆਂ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੇ ਕਿਸਾਨ ਦਲਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਰੋਪਾ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਅੱਜ ਮੱਸਿਆ ਦਾ ਦਿਹਾੜਾ ਵੀ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਇੰਚਾਰਜ ਬਾਬਾ ਸੁਖਦੇਵ ਸਿੰਘ ਭੂਰੀ ਵਾਲੇ, ਬਾਬਾ ਰਾਣਾ ਜੀ ਕਰਹਾਲੀ ਸਾਹਿਬ ਵਾਲੇ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement