ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਾ ਤਸਕਰੀ ਰੋਕਣ ’ਚ ਮਦਦ ਕਰ ਰਹੇ ਨੇ ਅਟਾਰੀ ਤੋਂ ਸਿਖਲਾਈ ਪ੍ਰਾਪਤ ਕੁੱਤੇ

07:12 AM Nov 11, 2024 IST
ਕੇ-9 ਕੇਂਦਰ ’ਤੇ ਸੂਹੀਆ ਕੁੱਤੇ ਨੂੰ ਸਿਖਲਾਈ ਦਿੰਦਾ ਹੋਇਆ ਮੁਲਾਜ਼ਮ। -ਫੋਟੋ: ਵਿਸ਼ਾਲ ਕੁਮਾਰ

ਆਦਿਤੀ ਟੰਡਨ/ਨੀਰਜ ਬੱਗਾ
ਨਵੀਂ ਦਿੱਲੀ/ਅੰਮ੍ਰਿਤਸਰ, 10 ਨਵੰਬਰ
ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਅੰਮ੍ਰਿਤਸਰ ਦੇ ਅਟਾਰੀ ਵਿੱਚ ਭਾਰਤੀ ਕਸਟਮ ਵਿਭਾਗ ਦੇ ਕੇ-9 (ਕੇਨਾਈਨ) ਕੇਂਦਰ ਦੇ ਕੁੱਤੇ ਨਸ਼ਾ ਤਸਕਰੀ ਰੋਕਣ ਵਿੱਚ ਮਦਦ ਕਰ ਰਹੇ ਹਨ। ਇਸ ਕੇਂਦਰ ਦੇ ਗ੍ਰੈਜੂਏਟ ਕੇ-9 ਨੈਨਸੀ ਅਤੇ ਕੇ-9 ਯਾਸਮੀ ਨੇ ਆਪਣੀ ਸੁੰਘਣ ਸ਼ਕਤੀ ਦੀ ਸਮਰੱਥਾ ਨਾਲ ਹਾਲ ਹੀ ਵਿੱਚ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਵਿੱਚ 32 ਕਿਲੋਗ੍ਰਾਮ ਗਾਂਜਾ ਜ਼ਬਤ ਕਰਵਾਉਣ ਵਿੱਚ ਮਦਦ ਕਰ ਕੇ ਇਤਿਹਾਸ ਸਿਰਜ ਦਿੱਤਾ ਸੀ।
ਅਜਿਹਾ ਕਰਨ ਵਾਲੇ ਉਹ ਇਕੱਲੇ ਨਹੀਂ ਹਨ। ਕੇਨਾਈਨ ਕੇਂਦਰ 15 ਫਰਵਰੀ 2020 ਨੂੰ ਸਥਾਪਤ ਕੀਤਾ ਗਿਆ ਸੀ। ਉਦੋਂ ਇਸ ਕੇਂਦਰ ਤੋਂ ਸਿਖਲਾਈ ਪ੍ਰਾਪਤ 34 ਕੁੱਤਿਆਂ ਨੇ ਨਸ਼ੀਲੇ ਪਦਾਰਥਾਂ ਦੇ 82 ਮਾਮਲਿਆਂ ਦਾ ਪਤਾ ਲਾਉਣ ਵਿੱਚ ਮਦਦ ਕੀਤੀ ਹੈ। ਕੇਂਦਰੀ ਅਸਿੱਧੇ ਕਰ ਤੇ ਕਸਟਮ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕੇ-9 ਸਕੁਐਡ ਅਸਲ ਵਿੱਚ ਦੇਸ਼ ਨੂੰ ਨਸ਼ੀਲੀਆਂ ਦਵਾਈਆਂ ਤੋਂ ਸੁਰੱਖਿਅਤ ਰੱਖ ਰਿਹਾ ਹੈ। ਭਾਰਤੀ ਕਸਟਮ ਵਿਭਾਗ ਨੇ 1984 ਤੋਂ ਕੁੱਤਿਆਂ ਦੀ ਤਾਇਨਾਤੀ ਕੀਤੀ ਹੋਈ ਹੈ। ਹਾਲਾਂਕਿ, ਵਿਭਾਗ ਨੇ 2020 ਵਿੱਚ ਆਪਣੀਆਂ ਖੇਤਰੀ ਲੋੜਾਂ ਮੁਤਾਬਕ ਕੁੱਤਿਆਂ ਨੂੰ ਸਿਖਲਾਈ ਦੇਣ ਲਈ ਖ਼ੁਦ ਦਾ ਕੇਂਦਰ ਸਥਾਪਤ ਕੀਤਾ ਹੈ।
ਅਟਾਰੀ ਦੇ ਕੇ-9 ਕੇਂਦਰ ਦੀ ਇੰਚਾਰਜ ਵੀਨਾ ਰਾਓ ਨੇ ਦੱਸਿਆ ਕਿ ਕੇਂਦਰ ਵਿੱਚ ਜਰਮਨ ਸ਼ੈਫਡ, ਕਾਕਰ ਸਪੈਨੀਅਲ ਅਤੇ ਲੈਬਰਾਡੋਰ ਰੀਟਰੀਵਰ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜੋ ਜ਼ਿਆਦਾਤਰ ਅਰਧਸੈਨਿਕ ਬਲਾਂ ਦੇ ਕੇਂਦਰਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ।

Advertisement

Advertisement