For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਹਸਪਤਾਲ ਵਿੱਚ ਡਾਕਟਰ ਦਿਵਸ ਮਨਾਇਆ

07:29 AM Jul 02, 2024 IST
ਗੁਰੂ ਨਾਨਕ ਹਸਪਤਾਲ ਵਿੱਚ ਡਾਕਟਰ ਦਿਵਸ ਮਨਾਇਆ
ਟਰੱਸਟ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨਾਲ ਹਸਪਤਾਲ ਦੇ ਡਾਕਟਰ। -ਫੋਟੋ: ਮਜਾਰੀ
Advertisement

ਬੰਗਾ:

Advertisement

ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਅੱਜ ਡਾਕਟਰ ਡੇਅ ਮਨਾਇਆ ਗਿਆ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੁੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਸਿਹਤ ਤੰਦਰੁਸਤੀ ਲਈ ਡਾਕਟਰ ਹਮੇਸ਼ਾ ਉਸਾਰੂ ਭੂਮਿਕਾ ਨਿਭਾਉਂਦੇ ਆ ਰਹੇੇ ਹਨ ਜੋ ਆਪਣੀ ਵਿੱਦਿਅਕ ਪ੍ਰਾਪਤੀ ਅਤੇ ਤਜ਼ਰਬੇ ਦਾ ਸੁਮੇਲ ਬਣ ਕੇ ਮਰੀਜ਼ਾਂ ਲਈ ਕਾਰਗਰ ਸਿੱਧ ਹੁੰਦੇ ਹਨ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਵਿੰਦਰ ਕੁਮਾਰ ਖਜ਼ੂਰੀਆ ਨੇ ਦੱਸਿਆ ਕਿ ਇਸ ਵਕਤ ਇਸ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਅਗਵਾਈ ਹੇਠ 18 ਸੁਪਰਸਪੈਸ਼ਲਿਸਟ ਮੈਡੀਕਲ ਟੀਮਾਂ ਤਾਇਨਾਤ ਹਨ। ਇਸ ਮੌਕੇ ਡਾ. ਰਵਿੰਦਰ ਕੁਮਾਰ, ਡਾ. ਜਗਦੀਪ ਸਿੰਘ ਸੈਣੀ, ਡਾ. ਵਿਵੇਕ ਗੁੰਬਰ ਤੇ ਡਾ. ਨਵਜੋਤ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×