ਫਗਵਾੜਾ: ਏਟੀਐੱਮ ਚੋਂ 25 ਲੱਖ ਰੁਪਏ ਦੀ ਲੁੱਟ
04:01 PM Jul 06, 2024 IST
Advertisement
ਫਗਵਾੜਾ, 6 ਜੁਲਾਈ
Advertisement
ਫਗਵਾੜਾ-ਪਾਹਲੀ ਰੋਡ 'ਤੇ ਸਥਿਤ ਇਕ ਜਨਤਕ ਬੈਂਕ ਦੇ ਏਟੀਐੱਮ ਨੂੰ ਤੋੜ ਕੇ 25 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲੁਟੇਰਿਆਂ ਨੇ ਏਟੀਐੱਮ ਖੋਲ੍ਹਣ ਲਈ ਗੈਸ ਕਟਰ ਦੀ ਵਰਤੋ ਕੀਤੀ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਲੁੱਟ ਵਿੱਚ ਸ਼ਾਮਲ ਵਿਅਕਤੀਆਂ ਦੀ ਗਿਣਤੀ ਬਾਰੇ ਛਾਣਬੀਣ ਕੀਤੀ ਜਾ ਰਹੀ ਹੈ।ਅਧਿਕਾਰੀਆਂ ਨੇ ਦੱਸਿਆ ਕਿ ਗੈਸ ਕਰਟ ਦੀ ਵਰਤੋ ਕਾਰਨ ਏਟੀਐਮ ਵਿਚ ਮੌਜੂਦ ਕੁੱਝ ਨੋਟ ਸੜ ਗਏ ਹਨ।ਐਸਪੀ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਲੁਟੇਰਿਆਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪੀਟੀਆਈ
Advertisement
Advertisement