For the best experience, open
https://m.punjabitribuneonline.com
on your mobile browser.
Advertisement

ਭਾਰਤ ’ਚ ਚੋਣਾਂ ਦੌਰਾਨ ਸਿਆਸੀ ਲਾਹੇ ਲਈ ਪਾਕਿਸਤਾਨ ਨੂੰ ਨਾ ਘੜੀਸੋ: ਵਿਦੇਸ਼ ਦਫ਼ਤਰ

06:54 AM Apr 27, 2024 IST
ਭਾਰਤ ’ਚ ਚੋਣਾਂ ਦੌਰਾਨ ਸਿਆਸੀ ਲਾਹੇ ਲਈ ਪਾਕਿਸਤਾਨ ਨੂੰ ਨਾ ਘੜੀਸੋ  ਵਿਦੇਸ਼ ਦਫ਼ਤਰ
Advertisement

ਇਸਲਾਮਾਬਾਦ, 26 ਅਪਰੈਲ
ਪਾਕਿਸਤਾਨ ਨੇ ਭਾਰਤੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਭਾਸ਼ਣਾਂ ’ਚ ਸਿਆਸੀ ਲਾਹੇ ਲਈ ਉਨ੍ਹਾਂ ਦੇ ਮੁਲਕ ਦਾ ਜ਼ਿਕਰ ਕਰਨਾ ਬੰਦ ਕਰ ਦੇਣ। ਪਾਕਿਸਤਾਨੀ ਵਿਦੇਸ਼ ਦਫ਼ਤਰ ਦੀ ਤਰਜਮਾਨ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਕਿ ਜੰਮੂ ਕਸ਼ਮੀਰ ਬਾਰੇ ਭਾਰਤੀ ਆਗੂਆਂ ਵੱਲੋਂ ਕੀਤੇ ਜਾ ਰਹੇ ਸਾਰੇ ਦਾਅਵਿਆਂ ਨੂੰ ਇਸਲਾਮਾਬਾਦ ਰੱਦ ਕਰਦਾ ਹੈ। ਉਸ ਨੇ ਕਿਹਾ ਕਿ ਭਾਰਤੀ ਆਗੂਆਂ ਵੱਲੋਂ ਜੰਮੂ ਕਸ਼ਮੀਰ ਬਾਰੇ ਗ਼ੈਰ ਲੋੜੀਂਦੇ ਦਾਅਵੇ ਕਰਕੇ ਭੜਕਾਊ ਬਿਆਨ ਦਿੱਤੇ ਜਾ ਰਹੇ ਹਨ ਅਤੇ ਪਾਕਿਸਤਾਨ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਾ ਹੈ। ਜ਼ਾਹਰਾ ਨੇ ਕਿਹਾ ਕਿ ਅਜਿਹੇ ਬਿਆਨਾਂ ਨਾਲ ਖ਼ਿੱਤੇ ’ਚ ਸ਼ਾਂਤੀ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਸ ਨੇ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਬਾਰੇ ਭਾਰਤ ਦੇ ਆਧਾਰਹੀਣ ਦਾਅਵੇ ਇਤਿਹਾਸਕ ਅਤੇ ਕਾਨੂੰਨੀ ਤੱਥਾਂ ਤੋਂ ਬਿਲਕੁਲ ਉਲਟ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×