For the best experience, open
https://m.punjabitribuneonline.com
on your mobile browser.
Advertisement

ਡੀਐੱਮਕੇ ਆਗੂ ਉਦੈਨਿਧੀ ਸਟਾਲਿਨ ਨੇ ਕੇਂਦਰ ’ਤੇ ਨਿਸ਼ਾਨੇ ਸੇਧੇ

07:04 AM Mar 25, 2024 IST
ਡੀਐੱਮਕੇ ਆਗੂ ਉਦੈਨਿਧੀ ਸਟਾਲਿਨ ਨੇ ਕੇਂਦਰ ’ਤੇ ਨਿਸ਼ਾਨੇ ਸੇਧੇ
ਰੋਡ ਸ਼ੋਅ ਦੌਰਾਨ ਸੰਬੋਧਨ ਕਰਦੇ ਹੋਏ ਤਾਮਿਲਨਾਡੂ ਦੇ ਕੈਬਨਿਟ ਮੰਤਰੀ ਉਦੈਨਿਧੀ ਸਟਾਲਿਨ। -ਫੋਟੋ: ਪੀਟੀਆਈ
Advertisement

ਥੇਨੀ (ਤਾਮਿਲਨਾਡੂ), 24 ਮਾਰਚ
ਡੀਐਮਕੇ ਆਗੂ ਤੇ ਤਾਮਿਲਨਾਡੂ ਦੇ ਕੈਬਨਿਟ ਮੰਤਰੀ ਉਦੈਨਿਧੀ ਸਟਾਲਿਨ ਨੇ ਅੱਜ ਭਾਜਪਾ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਥੇਨੀ ਵਿੱਚ ਡੀਐਮਕੇ ਉਮੀਦਵਾਰ ਥੰਗਾ ਤਾਮਿਲ ਸੇਲਵਾਨ ਦੇ ਸਮਰਥਨ ਵਿੱਚ ਰੋਡ ਸ਼ੋਅ ਕੀਤਾ। ਉਨ੍ਹਾਂ ਭਾਸ਼ਾ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਭਾਜਪਾ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਦਸ ਸਾਲਾਂ ਵਿੱਚ ਕਿੰਨੀ ਵਾਰ ਤਾਮਿਲਨਾਡੂ ਆਏ ਹਨ? ਉਹ ਜਦੋਂ ਵੀ ਆਉਂਦੇ ਹਨ ਤਾਂ ਤਾਮਿਲਾਂ ਦੇ ਸਨਮਾਨ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਨੇ ਸਾਡੇ ਭਾਸ਼ਾ ਦੇ ਅਧਿਕਾਰ ਖੋਹ ਲਏ ਹਨ।’ ਡੀਐਮਕੇ ਆਗੂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਗੈਰ ਭਾਜਪਾ ਸੂਬਿਆਂ ਨੂੰ ਫੰਡ ਦੇਣ ਵਿਚ ਵਿਤਕਰਾ ਕਰ ਰਹੀ ਹੈ। ਉਨ੍ਹਾਂ ਸੂਬੇ ਵਿਚ ਨੈਸ਼ਨਲ ਅਲਿਜੀਬਿਲਟੀ ਕਮ ਐਂਟਰੈਂਸ ਟੈਸਟ (ਨੀਟ) ਦਾਖਲਾ ਪ੍ਰੀਖਿਆ ਦੇ ਡਰੋਂ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਲਈ ਵਿਰੋਧੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜੈਲਲਿਤਾ ਤਾਮਿਲਨਾਡੂ ਦੀ ਮੁੱਖ ਮੰਤਰੀ ਸੀ ਤਾਂ ਤਾਮਿਲਨਾਡੂ ਵਿੱਚ ਨੀਟ ਰਾਹੀਂ ਦਾਖਲੇ ਨਹੀਂ ਹੁੰਦੇ ਸਨ। ਜੈਲਲਿਤਾ ਦੀ ਮੌਤ ਤੋਂ ਬਾਅਦ ਪਲਾਨੀਸਵਾਮੀ ਸਰਕਾਰ ਨੇ ਭਾਜਪਾ ਦੇ ਡਰ ਤੋਂ ਨੀਟ ਪ੍ਰੀਖਿਆ ਦੀ ਇਜਾਜ਼ਤ ਦਿੱਤੀ। ਇਸ ਪ੍ਰੀਖਿਆ ਦੇ ਡਰੋਂ ਹੁਣ ਤਕ ਸੂਬੇ ਦੇ 22 ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀ ਨਹੀਂ ਬਲਕਿ ਅੰਨਾਡੀਐਮਕੇ ਅਤੇ ਭਾਜਪਾ ਵੱਲੋਂ ਕੀਤਾ ਗਿਆ ਕਤਲ ਹੈ ਪਰ ਹੁਣ ਦੋਵੇਂ ਇਸ ਤਰ੍ਹਾਂ ਵਿਹਾਰ ਕਰ ਰਹੇ ਹਨ ਕਿ ਉਨ੍ਹਾਂ ਦਰਮਿਆਨ ਕੋਈ ਗਠਜੋੜ ਨਹੀਂ ਹੈ।’ ਗੈਸ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਭਾਜਪਾ ’ਤੇ ਹਮਲਾ ਕਰਦਿਆਂ ਸਟਾਲਿਨ ਨੇ ਵਾਅਦਾ ਕੀਤਾ ਕਿ ਜੇਕਰ ਲੋਕ ਸਭਾ ’ਚ ਇੰਡੀਆ ਗਠਜੋੜ ਦੀ ਸਰਕਾਰ ਸੱਤਾ ’ਚ ਆਉਂਦੀ ਹੈ ਤਾਂ ਰਸੋਈ ਗੈਸ ਦਾ ਸਿਲੰਡਰ 500 ਰੁਪਏ ਵਿਚ ਮਿਲੇਗਾ ਜਦਕਿ 2014 ’ਚ ਰਸੋਈ ਗੈਸ ਦੀ ਕੀਮਤ 400 ਰੁਪਏ ਸੀ ਪਰ ਹੁਣ ਇਹ 1100 ਰੁਪਏ ’ਚ ਵਿਕ ਰਿਹਾ ਹੈ ਭਾਵੇਂ ਹੁਣ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਰਸੋਈ ਗੈਸ ਦੀ ਕੀਮਤ 100 ਰੁਪਏ ਘਟਾ ਦਿੱਤੀ ਹੈ ਪਰ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਵਿਚ ਰੋਸ ਹੈ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×