ਡੀਐੱਮ ਸਕੂਲ ਨੇ ਖੇਡਾਂ ’ਚ ਛੇ ਤਗ਼ਮੇ ਜਿੱਤੇ
08:38 AM Sep 06, 2024 IST
ਚਾਉਕੇ: ਖੇਡਾਂ ਵਤਨ ਪੰਜਾਬ ਦੀਆਂ ਵਿੱਚ ਡੀਐੱਮ ਸਕੂਲ ਕਰਾੜਵਾਲਾ ਨੇ ਛੇ ਤਗਮੇ ਜਿੱਤ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਫੁਟਬਾਲ ਲੜਕੀਆਂ ਅੰਡਰ-14, ਅੰਡਰ-17 ਅਤੇ ਅੰਡਰ-21 ਵਿੱਚ ਸੋਨ ਤਗਮੇ ਅਤੇ ਲੜਕਿਆਂ ਨੇ ਅੰਡਰ-17 ਵਿੱਚ ਸੋਨੇ ਤੇ ਅੰਡਰ-14, ਅੰਡਰ-21 ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤੇ। ਅਥਲੈਟਿਕਸ 200 ਮੀਟਰ ਵਿੱਚ ਖੁਸ਼ਪ੍ਰੀਤ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਸੰਸਥਾ ਦੇ ਚੇਅਰਮੈਨ ਅਵਤਾਰ ਸਿੰਘ ਢਿੱਲੋਂ ਨੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ। -ਪੱਤਰ ਪ੍ਰੇਰਕ
Advertisement
Advertisement