ਤਲਾਕ ਮਾਮਲਾ: ਅਦਾਲਤ ਨੇ ਉਮਰ ਅਬਦੁੱਲਾ ਤੇ ਪਤਨੀ ਨੂੰ ਮਿਲ ਬੈਠ ਕੇ ਵਿਵਾਦ ਸੁਲਝਾਉਣ ਲਈ ਕਿਹਾ
09:17 PM Apr 16, 2025 IST
ਨਵੀਂ ਦਿੱਲੀ, 16 ਅਪਰੈਲ
ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਨ੍ਹਾਂ ਦੀ ਵੱਖ ਰਹਿ ਰਹੀ ਪਤਨੀ ਪਾਇਲ ਅਬਦੁੱਲਾ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਨਾਲ ਬੈਠ ਕੇ ਆਪਣੇ ਵਿਆਹ ਸਬੰਧੀ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕਰਨ। ਸਿਖ਼ਰਲੀ ਅਦਾਲਤ ਨੈਸ਼ਨਲ ਕਾਨਫਰੰਸ ਦੇ ਆਗੂ ਵੱਲੋਂ ਤਲਾਕ ਲਈ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ।
ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਕੇ ਵਿਨੋਦ ਚੰਦਰਨ ਦੇ ਬੈਂਚ ਨੂੰ ਸੂਚਿਤ ਕੀਤਾ ਗਿਆ ਕਿ ਜੋੜੇ ਦੇ ਮਾਮਲੇ ਵਿੱਚ ਵਿਚੋਲਗੀ ਪ੍ਰਕਿਰਿਆ ਅਸਫ਼ਲ ਹੋ ਗਈ ਹੈ। ਬੈਂਚ ਨੇ 15 ਅਪਰੈਲ ਦੇ ਆਪਣੇ ਹੁਕਮਾਂ ਵਿੱਚ ਕਿਹਾ, ‘‘ਹਾਲਾਂਕਿ, ਇਸ ਮਾਮਲੇ ਵਿੱਚ ਵਿਚੋਲਗੀ ਅਸਫ਼ਲ ਹੋ ਗਈ ਹੈ ਪਰ ਸਹੀ ਮਾਇਨੇ ਵਿੱਚ ਇਕ ਹੋਰ ਮੌਕਾ ਦੇਣ ਲਈ ਦੋਵੇਂ ਧਿਰਾਂ ਨੂੰ ਇਕੱਠੇ ਬੈਠਣਾ ਚਾਹੀਦਾ ਹੈ ਅਤੇ ਆਪਣੇ ਵਿਵਾਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਕੋਸ਼ਿਸ਼ਾਂ ਤਿੰਨ ਹਫ਼ਤਿਆਂ ਦੇ ਅੰਦਰ ਹੋਣੀਆਂ ਚਾਹੀਦੀਆਂ ਹਨ।’’ -ਪੀਟੀਆਈ
Advertisement
Advertisement