X down again: : ਐਕਸ ਵਿੱਚ ਤਕਨੀਕੀ ਨੁਕਸ; ਲੌਗਇਨ ਕਰਨ ਤੇ ਸੰਦੇਸ਼ ਭੇਜਣ ’ਚ ਸਮੱਸਿਆ ਆਈ
07:58 PM May 24, 2025 IST
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 24 ਮਈ 2025
ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਨੂੰ ਚਲਾਉਣ ਵਿਚ ਅੱਜ ਖਾਸੀ ਦਿੱਕਤ ਆਈ। ਕੰਪਨੀ ਨੇ ਕਿਹਾ ਹੈ ਕਿ ਇਸ ਵਿਚ ਤਕਨੀਕੀ ਨੁਕਸ ਪਿਆ ਹੈ। ਇਹ ਸਮੱਸਿਆ ਸ਼ਾਮ ਛੇ ਵਜੇ ਦੇ ਕਰੀਬ ਸ਼ੁਰੂ ਹੋਈ। ਇਸ ਮੌਕੇ ਉਪਭੋਗਤਾ ਸਾਈਟ ਨੂੰ ਖੋਲ੍ਹ ਨਾ ਸਕੇ, ਸਿੱਧੇ ਸੰਦੇਸ਼ ਭੇਜਣ ਜਾਂ ਪੋਸਟਾਂ ਨੂੰ ਦੇਖਣ ਵਿੱਚ ਸਮੱਸਿਆ ਆਈ। ਡਾਊਨ ਡਿਟੈਕਟਰ ਅਨੁਸਾਰ ਇਸ ਸਬੰਧੀ 2,500 ਤੋਂ ਵੱਧ ਰਿਪੋਰਟਾਂ ਦਰਜ ਕੀਤੀਆਂ ਗਈਆਂ। ਇਹ ਜਾਣਕਾਰੀ ਮਿਲੀ ਹੈ ਕਿ X ਵਲੋਂ ਲੀਜ਼ ’ਤੇ ਦਿੱਤੇ ਗਏ ਹਿਲਸਬੋਰੋ, ਓਰੇਗਨ ਦੇ ਇੱਕ ਡਾਟਾ ਸੈਂਟਰ ਵਿੱਚ ਅੱਗ ਲੱਗ ਗਈ ਜਿਸ ਕਾਰਨ ਸਮੱਸਿਆ ਆਈ।
Advertisement
Advertisement