For the best experience, open
https://m.punjabitribuneonline.com
on your mobile browser.
Advertisement

ਸਰਵ ਕਰਮਚਾਰੀ ਸੰਘ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ

07:43 PM Jun 29, 2023 IST
ਸਰਵ ਕਰਮਚਾਰੀ ਸੰਘ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ
Advertisement

ਸਿਰਸਾ: ਸਰਵ ਕਰਮਚਾਰੀ ਸੰਘ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਪਟਵਾਰ ਭਵਨ ‘ਚ ਹੋਈ ਜਿਸ ਦੀ ਪ੍ਰਧਾਨਗੀ ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਸੋਹਨ ਸਿੰਘ ਰੰਧਾਵਾ, ਪ੍ਰਿਥਵੀ ਸਿੰਘ ਚਾਹਰ ਨੇ ਸਾਂਝੇ ਤੌਰ ‘ਤੇ ਕੀਤੀ। ਕਨਵੈਨਸ਼ਨ ਦੌਰਾਨ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਨੇਤਾਵਾਂ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਕਰਮਚਾਰੀਆਂ ਦੀ ਜੀਂਦ ਰੈਲੀ ਦੇ ਫੈਸਲੇ ਮੁਤਾਬਕ ਇਕ ਜੁਲਾਈ ਤੋਂ 15 ਅਗਸਤ ਤੱਕ ਸਰਕਾਰ ਤੇ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਇਲਾਵਾ ਹਰ ਹਲਕੇ ਦੇ ਵਿਧਾਇਕ, ਜ਼ਿਲ੍ਹਾ ਪਰਿਸ਼ਦ ਤੇ ਨਗਰ ਪਾਲਿਕਾ ਦੇ ਚੁਣੇ ਹੋਏ ਮੈਂਬਰਾਂ ਨੂੰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪੇ ਜਾਣਗੇ। ਇਸ ਮੌਕੇ ‘ਤੇ ਰਿਟਾਇਰਡ ਕਰਮਚਾਰੀ ਆਗੂ ਮਹਿੰਦਰ ਸ਼ਰਮਾ, ਅਸ਼ੋਕ ਪਟਵਾਰੀ, ਕਿਸ਼ੋਰੀ ਲਾਲ ਮਹਿਤਾ ਤੇ ਪ੍ਰੇਮ ਕੁਮਾਰ ਮੇਹਰਾ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Tags :
Advertisement
Advertisement
×