For the best experience, open
https://m.punjabitribuneonline.com
on your mobile browser.
Advertisement

ਡੀਟੀਐੱਫ ਦੀ ਜ਼ਿਲ੍ਹਾ ਚੋਣ: ਰੱਖੜਾ ਪ੍ਰਧਾਨ ਤੇ ਖਾਂਗ ਜਨਰਲ ਸਕੱਤਰ ਬਣੇ

11:08 AM Apr 30, 2024 IST
ਡੀਟੀਐੱਫ ਦੀ ਜ਼ਿਲ੍ਹਾ ਚੋਣ  ਰੱਖੜਾ ਪ੍ਰਧਾਨ ਤੇ ਖਾਂਗ ਜਨਰਲ ਸਕੱਤਰ ਬਣੇ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 29 ਅਪਰੈਲ
‘ਡੈਮੋਕਰੇਟਿਕ ਟੀਚਰਜ਼ ਫਰੰਟ’ (ਡੀਟੀਐੱਫ) ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਦੀ ਚੋਣ ਮੁਕੰਮਲ ਹੋ ਗਈ ਹੈ। ਇਸ ਸਬੰਧੀ ਇੱਥੇ ਹੋਏ ਇਜਲਾਸ ਦੌਰਾਨ ਹਰਵਿੰਦਰ ਰੱਖੜਾ ਨੂੰ ਜ਼ਿਲ੍ਹਾ ਪ੍ਰਧਾਨ, ਜਸਪਾਲ ਖਾਂਗ ਨੂੰ ਜ਼ਿਲ੍ਹਾ ਜਨਰਲ ਸਕੱਤਰ ਅਤੇ ਰਾਜਿੰਦਰ ਸਮਾਣਾ ਨੂੰ ਵਿੱਤ ਸਕੱਤਰ ਬਣਾਇਆ ਗਿਆ ਹੈ।
ਇਜਲਾਸ ਦੇ ਆਖਰੀ ਭਾਗ ’ਚ ਡੀਟੀਐੱਫ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ ਵੱਲੋਂ ਉਕਤ ਤਿੰਨਾ ਜ਼ਿਲ੍ਹਾ ਕਮੇਟੀ ਲਈ 21 ਮੈਂਬਰੀ ਪੈਨਲ ਪੇਸ਼ ਕੀਤਾ ਗਿਆ। ਇਸ ਦੌਰਾਨ ਚੁਣੇ ਗਏ ਬਾਕੀ ਅਹੁਦੇਦਾਰਾਂ ’ਚ ਭੁਪਿੰਦਰ ਸਿੰਘ, ਰਾਮ ਸਰਨ ਤੇ ਜਗਪਾਲ ਚਹਿਲ ਮੀਤ ਪ੍ਰਧਾਨ, ਗੁਰਵਿੰਦਰ ਖੱਟੜਾ ਦੀ ਜੁਆਇੰਟ ਸਕੱਤਰ, ਮਨਦੀਪ ਕੌਰ ਸਹਾਇਕ ਵਿੱਤ ਸਕੱਤਰ ਸਮੇਤ ਹਰਵਿੰਦਰ ਬੇਲੂਮਜਰਾ ਪ੍ਰੈੱਸ ਸਕੱਤਰ ਤੇ ਗਗਨ ਰਾਣੂ ਸਹਾਇਕ ਪ੍ਰੈਸ ਸਕੱਤਰ ਚੁਣੇ ਗਏ। ਜਦਕਿ ਹਰਦੀਪ ਟੋਡਰਪੁਰ, ਅਤਿੰਦਰਪਾਲ ਸਿੰਘ, ਗੁਰਜੀਤ ਘੱਗਾ, ਵਿਕਰਮ ਅਲੂਣਾ, ਜੈਕੀ ਬਾਂਸਲ, ਹਰਿੰਦਰ ਸਿੰਘ, ਕ੍ਰਿਸ਼ਨ ਚੋਹਾਣਕੇ, ਲੈਕਚਰਾਰ ਗੁਰਪ੍ਰੀਤ ਸਿੰਘ, ਸਮੇਤ ਸਪੈਸ਼ਲ ਇਨਵਾਇਟੀ ਦੇ ਰੂਪ ’ਚ ਸੋਨੀਆ ਅਤੇ ਬਿੰਦਰਾ ਬਿੰਦੂ ਨੂੰ ਵੀ ਜ਼ਿਲ੍ਹਾ ਕਮੇਟੀ ’ਚ ਸ਼ਾਮਲ ਕੀਤਾ ਗਿਆ।
ਜਥੇਬੰਦਕ ਆਬਜਰਬਰ ਵਜੋਂ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ ਵੀ ਚੋਣ ਇਜਲਾਸ ਦਾ ਹਿੱਸਾ ਬਣੇ। ਇਜਲਾਸ ਦੇ ਪਹਿਲੇ ਭਾਗ ’ਚ ਭਰਾਤਰੀ ਜਥੇਬੰਦੀਆਂ ਵੱਲੋਂ ਅਮਨਦੀਪ ਖਿਓਵਾਲੀ, ਰਮਿੰਦਰ ਪਟਿਆਲਾ, ਅਮਨ ਦਿਓਲ ਤੇ ਦਵਿੰਦਰ ਪੂਨੀਆ ਨੇ ਵੀ ਵਿਚਾਰ ਰੱਖੇ। ਇਜਲਾਸ ਦੇ ਦੂਜੇ ਭਾਗ ’ਚ ਸਾਬਕਾ ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ ਨੇ ਜਥੇਬੰਦੀ ਦੀ ਪਿਛਲੀ ਟਰਮ ਦੀ ਕਾਰੁਜਗਾਰੀ ਰਿਪੋਰਟ ਪੜ੍ਹਦਿਆਂ ਡੀਟੀਐੱਫ ਵੱਲੋਂ ਅਧਿਆਪਕ ਲਹਿਰ ਨੂੰ ਸੇਧਿਤ ਕਰਨ ਵਿੱਚ ਪਾਏ ਯੋਗਦਾਨ ਦੀ ਵਿਆਖਿਆ ਕਰਨ ਦੇ ਨਾਲ ਨਾਲ ਜਥੇਬੰਦੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਕਮੀਆਂ ਦਾ ਵੀ ਜ਼ਿਕਰ ਕੀਤਾ।

Advertisement

Advertisement
Author Image

Advertisement
Advertisement
×