ਬੱਸ ਸਟੈਂਡ ’ਤੇ ਮੁਫ਼ਤ ਮਾਸਕ ਵੰਡੇ
08:55 AM Jul 29, 2020 IST
ਬਠਿੰਡਾ: ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਕਮਲਜੀਤ ਲਾਂਬਾ ਤੇ ਸਿਵਲ ਜੱਜ (ਸ.ਡ.)/ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਅਸ਼ੋਕ ਕੁਮਾਰ ਚੌਹਾਨ ਦੀ ਰਹਨਿੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਨੇ ਲੋੜਵੰਦ ਯਾਤਰੀਆਂ ਨੂੰ 200 ਮਾਸਕ ਵੰਡੇ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਅਥਾਰਟੀ ਵੱਲੋਂ ਯਾਤਰੀਆਂ ਨੂੰ ਕੋਵਿਡ-19 ਦੇ ਕਹਿਰ ਤੋਂ ਬਚਾਉਣ ਲਈ ਮਾਸਕ ਪਹਨਿਣ, ਘੱਟੋ-ਘੱਟ 2 ਗਜ ਦੀ ਦੂਰੀ, ਮੂੰਹ ’ਤੇ ਹਮੇਸ਼ਾ ਮਾਸਕ ਤੇ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ਼ ਕਰਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਰਾਕੇਸ਼ ਕੁਮਾਰ ਨਰੂਲਾ, ਪੀਐੱਲਵੀ ਐੱਸ.ਐੱਸ ਕੰਵਰ, ਗੁਰਜੰਟ ਸਿੰਘ ਚੀਫ਼ ਇੰਸਪੈਕਟਰ ਤੇ ਸਟਾਫ਼ ਨੇ ਪੂਰਨ ਸਹਿਯੋਗ ਦਿੱਤਾ।
-ਪੱਤਰ ਪ੍ਰੇਰਕ
Advertisement
Advertisement
Advertisement