ਲੋੜਵੰਦਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡੇ
08:47 AM Jul 11, 2024 IST
ਲਹਿਰਾਗਾਗਾ:
Advertisement
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਰਜਨ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਵੰਡੇ। ਇਹ ਚੈੱਕ ਕੈਂਸਰ ਪੀੜਤਾਂ, ਬੇਸਹਾਰਾ ਪਰਿਵਾਰ, ਗਰੀਬ ਅਤੇ ਹੁਸ਼ਿਆਰ ਬੱਚਿਆਂ ਦੀਆਂ ਫੀਸਾਂ ਅਤੇ ਲੋੜਵੰਦ ਪਰਿਵਾਰਾਂ ਦੇ ਇਲਾਜ ਲਈ ਵੰਡੇ ਗਏ ਹਨ। ਇਸ ਮੌਕੇ ਕਮਲ ਖਨੌਰੀ ਖੁਰਦ, ਛੱਜੂ ਸਿੰਘ ਧਾਲੀਵਾਲ, ਸੁਖਪਾਲ ਸਿੰਘ ਫੌਜੀ, ਸਤਬੀਰ ਸ਼ਾਸਤਰੀ ਗੁਲਾੜੀ, ਗੁਰਨਾਮ ਸਿੰਘ ਲਹਿਰਾ ਤੇ ਗੁਰਸੇਵਕ ਸਿੰਘ ਢੀਂਡਸਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement