‘ਐਮਰਜੈਂਸੀ’ ਦੇ ਸਰਟੀਫਿਕੇਟ ਬਾਰੇ ਸੈਂਸਰ ਬੋਰਡ ਨਾਲ ਚਰਚਾ ਜਾਰੀ: ਜ਼ੀ ਐਂਟਰਟੇਨਮੈਂਟ
07:32 AM Oct 04, 2024 IST
Advertisement
ਮੁੰਬਈ, 3 ਅਕਤੂਬਰ
ਵਿਵਾਦਾਂ ’ਚ ਘਿਰੀ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੇ ਸਹਿ-ਨਿਰਮਾਤਾ ਜ਼ੀ ਐਂਟਰਟੇਨਮੈਂਟ ਨੇ ਵੀਰਵਾਰ ਨੂੰ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਉਹ ਫਿਲਮ ਦੇ ਸਰਟੀਫਿਕੇਟ ਨੂੰ ਲੈ ਕੇ ਮੁੱਦਿਆਂ ਦੇ ਹਲ ਲਈ ਸੈਂਸਰ ਬੋਰਡ ਨਾਲ ਕੰਮ ਕਰ ਰਿਹਾ ਹੈ। ਬੈਂਚ ਵੱਲੋਂ ਭਲਕੇ ਵੀ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਫਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਇਹ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨਾਲ ਵਿਵਾਦ ’ਚ ਫਸ ਗਈ ਹੈ। ਪਿਛਲੇ ਹਫ਼ਤੇ ਸੈਂਸਰ ਬੋਰਡ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਜੇ ਬੋਰਡ ਦੀ ਨਜ਼ਰਸਾਨੀ ਕਮੇਟੀ ਵੱਲੋਂ ਨਿਰਧਾਰਤ ਕੁਝ ਸੀਨ ਹਟਾ ਦਿੱਤੇ ਜਾਣ ਤਾਂ ਫਿਲਮ ਰਿਲੀਜ਼ ਹੋ ਸਕਦੀ ਹੈ। ਸੀਨੀਅਰ ਵਕੀਲ ਸ਼ਰਨ ਜਗਤਿਆਨੀ ਨੇ ਵੀਰਵਾਰ ਨੂੰ ਜਸਟਿਸ ਬੀਪੀ ਕੋਲਾਬਾਵਾਲਾ ਅਤੇ ਜਸਟਿਸ ਫਿਰਦੌਸ ਪੂਨੀਵਾਲਾ ਦੇ ਬੈਂਚ ਨੂੰ ਦੱਸਿਆ ਕਿ ਮੁੱਦਿਆਂ ਦੇ ਹਲ ਲਈ ਕੰਮ ਕੀਤਾ ਜਾ ਰਿਹਾ ਹੈ। -ਪੀਟੀਆਈ
Advertisement
Advertisement
Advertisement