ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਵਿੱਚ ਪੰਜਾਬੀ ਬੋਲੀ ਦੀ ਸਥਿਤੀ ’ਤੇ ਚਰਚਾ

08:48 AM Jul 08, 2024 IST
ਡਾ. ਸੁਦਰਸ਼ਨ ਗਾਸੋ ਦਾ ਸਨਮਾਨ ਕਰਦੇ ਹੋਏ ਅਦਬੀ ਮਹਿਫਲ ਦੇ ਨੁਮਾਇੰਦੇ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਜੁਲਾਈ
ਅਦਬੀ ਮਹਿਫਲ ਨੇ ਸੇਵਾਮੁਕਤ ਪ੍ਰੋ. ਡਾ. ਐੱਨਪੀ ਸਿੰਘ ਦੇ ਨਿਵਾਸ ’ਤੇ ਹਰਿਆਣਾ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ’ਤੇ ਇਕ ਖੋਜ ਪੱਤਰ ਅਤੇ ਕਵੀ ਦਰਬਾਰ ਕਰਵਾਇਆ। ਇਸ ਵਿਚ ਬਤੌਰ ਮੁੱਖ ਮਹਿਮਾਨ ਡਾ. ਸੁਦਰਸ਼ਨ ਗਾਸੋ ਪੁੱਜੇ। ਉਨ੍ਹਾਂ ਕਿਹਾ ਕਿ 1966 ਤੋਂ ਹੀ ਹਰਿਆਣਾ ਵਿਚ ਪੰਜਾਬੀ ਬੋਲੀ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਸੀ ਲਾਲ ਦੀ ਸਰਕਾਰ ਵੇਲੇ ਸੂਬੇ ਵਿਚ ਤੇਲਗੂ ਭਾਸ਼ਾ ਨੂੰ ਦੂਜੇ ਨੰਬਰ ਦੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ, ਜਿਸ ਵਿਚ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬੀ ਭਾਸ਼ਾ ਨੂੰ ਇਹ ਸਥਾਨ ਮਿਲਿਆ। ਉਨ੍ਹਾਂ ਕਿਹਾ ਕਿ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਿਛਲੇ 6 ਸਾਲਾਂ ਤੋਂ ਰੁਕੇ ਪੁਰਸਕਾਰਾਂ ਦੀ ਘੋਸ਼ਣਾ ਕਰਨਾ ਇਕ ਸਲਾਹੁਣਯੋਗ ਕਾਰਜ ਹੈ। ਉਨ੍ਹਾਂ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਹਿਤਕਾਰਾਂ ਨੂੰ ਵਧਾਈ ਦਿੱਤੀ। ਸ੍ਰੀ ਗਾਸੋ ਨੇ ਕਿਹਾ ਕਿ ਸੂਬੇ ਵਿਚ 40 ਫ਼ੀਸਦ ਵਸੋਂ ਪੰਜਾਬੀ ਭਾਈਚਾਰੇ ਦੀ ਹੈ ਪਰ ਉਨ੍ਹਾਂ ਦੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਆਜ਼ਾਦੀ ਦੀਆਂ ਸ਼ਹਾਦਤਾਂ, ਤਿਆਗ ਤੇ ਬਹਾਦਰੀ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰ ਪੰਜਾਬੀ ਵਿਦਵਾਨਾਂ ’ਚੋਂ ਚੁਣੇ ਜਾਣੇ ਚਾਹੀਦੇ ਹਨ ਨਾ ਕਿ ਰਾਜਨੀਤਿਕ ਖੇਤਰ ’ਚੋਂ। ਸ੍ਰੀ ਗਾਸੋ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਤੇ ਅਰਧ-ਸਰਕਾਰੀ ਕਾਲਜਾਂ ਤੇ ਸਕੂਲਾਂ ਵਿਚ ਪੰਜਾਬੀ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਭਰਿਆ ਜਾਣਾ ਚਾਹੀਦਾ ਹੈ। ਗਾਸੋ ਨੇ ਕਿਹਾ ਕਿ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ, ਇਸ ਲਈ ਸਰਕਾਰੀ ਕੰਮ-ਕਾਰ, ਕੋਰਟ ਕਚਹਿਰੀਆਂ ਵਿਚ ਵੀ ਪੰਜਾਬੀ ਭਾਸ਼ਾ ਨੂੰ ਲਾਗੂ ਕਰਨਾ ਚਾਹੀਦਾ ਹੈ। ਇਸ ਨਾਲ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਵਿਚ ਕੰਮ ਕਰਵਾਉਣ ਦਾ ਮੌਕਾ ਮਿਲੇਗਾ। ਅਦਬੀ ਮਹਿਫਲ ਦੇ ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਦਾ ਆਰੰਭ ਅੰਬਾਲਾ ਤੋਂ ਆਏ ਕਵੀ ਗੁਰਚਰਨ ਸਿੰਘ ਜੋਗੀ ਨੇ ਆਪਣੇ ਕਲਾਮ ਨਾਲ ਕੀਤਾ। ਉਨ੍ਹਾਂ ਨੇ ਆਪਣੀ ਰਚਨਾ ਵਿਚ ਸਿੱਖ ਧਰਮ ਵਿੱਚ ਸ਼ਹਾਦਤ ਦੇ ਸੰਕਲਪ ਨੂੰ ਪੇਸ਼ ਕੀਤਾ, ਜਿਸ ਦੇ ਬੋਲ ਇਹ ਸਨ, ‘‘ਤੇਰੇ ਜ਼ੁਲਮ ਦੀ ਜੋ ਅਖੀਰ ਹੈ, ਸਾਡੇ ਸਬਰ ਦੀ ਸ਼ੁਰੂਆਤ ਹੈ, ਅਸੀਂ ਉਸ ਦਰ ਦੇ ਮੁਰੀਦ ਹਾਂ, ਜਿੱਥੇ ਦੂਖ-ਭੂਖ ਦੀ ਦਾਤ ਹੈ।’’ ਇਸ ਤੋਂ ਇਲਾਵਾ ਦਵਿੰਦਰ ਬੀਬੀ ਪੁਰੀਆ ਨੇ ਹਰਿਆਣਾ-ਪੰਜਾਬ ਦੀ ਸਿਆਸਤ ਨੂੰ ਵਿਅੰਗ ਰਾਹੀਂ ਪੇਸ਼ ਕੀਤਾ। ਇਸ ਮੌਕੇ ਡਾ. ਐੱਨਪੀ ਸਿੰਘ, ਕੁਲਵੰਤ ਚਾਵਲਾ, ਦਰਸ਼ਨ ਸਿੰਘ, ਡਾ. ਬਲਵਾਨ ਔਜਲਾ, ਇੰਦਰਜੀਤ ਸਿੰਘ ਇੰਦਰ, ਡਾ. ਰਤਨ ਸਿੰਘ ਢਿੱਲੋਂ ਤੇ ਮਨਜੀਤ ਕੌਰ ਆਦਿ ਮੌਜੂਦ ਸਨ। ਜ਼ਿਕਰਯੋਗ ਹੈ ਕਿ ਅਦਬੀ ਮਹਿਫਲ ਸ਼ਾਹਬਾਦ ਅਤੇ ਆਸ-ਪਾਸ ਦੇ ਖੇਤਰ ਵਿਚ ਪਿਛਲੇ 30 ਸਾਲਾਂ ਤੋਂ ਸਰਗਰਮ ਹੈ। ਇਸ ਮੌਕੇ ਅਦਬੀ ਮਹਿਫਲ ਵੱਲੋਂ ਡਾ. ਸੁਦਰਸ਼ਨ ਗਾਸੋ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement