ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤ ਸਦਨ ਵੱਲੋਂ ਪੂਰਬੀ ਸਿੱਖਾਂ ਬਾਰੇ ਪੁਸਤਕ ’ਤੇ ਵਿਚਾਰ-ਚਰਚਾ

08:53 AM Oct 01, 2024 IST
ਪ੍ਰੋ. ਹਿਮਾਦਰੀ ਬੈਨਰਜੀ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਕੁਲਦੀਪ ਸਿੰਘ
ਨਵੀਂ ਦਿੱਲੀ, 30 ਸਤੰਬਰ
ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਜੇਆਈਐੱਸ ਯੂਨੀਵਰਸਿਟੀ, ਕੋਲਕਾਤਾ ਦੀ ਗੁਰੂ ਨਾਨਕ ਚੇਅਰ ਦੇ ਮੈਂਬਰ ਜਗਮੋਹਨ ਸਿੰਘ ਗਿੱਲ ਦੀ ਪੁਸਤਕ ‘ਕਸਪਲੋਰਿੰਗ ਦਿ ਸਿੱਖ ਰੂਟਸ ਇਨ ਈਸਟਰਨ ਇੰਡੀਆ’ ’ਤੇ ਵਿਚਾਰ-ਚਰਚਾ ਕੀਤੀ ਗਈ।
ਸਭਾ ਦੀ ਪ੍ਰਧਾਨਗੀ ਸਦਨ ਦੇ ਮੀਤ ਪ੍ਰਧਾਨ ਅਤੇ ਇਤਿਹਾਸ ਮਾਹਿਰ ਡਾ. ਨੀਨਾ ਪੁਰੀ ਨੇ ਕੀਤੀ। ਦੱਸਣਯੋਗ ਹੈ ਕਿ ਜਗਮੋਹਨ ਸਿੰਘ ਗਿੱਲ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਚੇਅਰਮੈਨ ਤੇ ਸਦਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਜਤਿੰਦਰਬੀਰ ਸਿੰਘ ਨੇ ਇਸ ਪ੍ਰੋਗਰਾਮ ’ਚ ਆਨਲਾਈਨ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਆਰੰਭ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀਅ ਆਇਆਂ ਕਿਹਾ। ਉਪਰੰਤ ਡਾ. ਨੀਨਾ ਪੁਰੀ ਨੇ ਇਤਿਹਾਸਕਾਰ ਤੇ ਵਿਦਵਾਨ ਪ੍ਰੋ. ਹਿਮਾਦਰੀ ਬੈਨਰਜੀ ਦਾ ਸਦਨ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ ਕੀਤਾ। ਇਸ ਵਿਚ ਸਨਮਾਨ ਚਿੰਨ੍ਹ ਦੇ ਨਾਲ 21 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਵੀ ਭੇਟ ਕੀਤੀ ਗਈ।
ਨਾਲ ਹੀ ਪ੍ਰੋ. ਬੈਨਰਜੀ ਦੀ ਪਤਨੀ ਅਤੇ ਡਾ. ਰੂਪਮ ਜਸਮੀਤ ਕੌਰ ਦਾ ਪੁਸਤਕਾਂ ਰਾਹੀਂ ਸਨਮਾਨ ਕੀਤਾ ਗਿਆ। ਪ੍ਰੋ. ਬੈਨਰਜੀ ਨੇ ਆਪਣੇ ਸੰਬੋਧਨ ’ਚ ਗੁਰੂ ਤੇਗ ਬਹਾਦਰ ਸਾਹਿਬ ਦੇ ਪੂਰਬੀ ਦੌਰੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸਮੇਂ ਹੀ ਇਥੋਂ ਦੀਆਂ ਪੱਛੜੀਆਂ ਜਾਤੀਆਂ ਵਿਸ਼ੇਸ਼ਕਰ ਅਗਰਹਾਰੀ ਤੇ ਕਲਵਾਰਿਸ ਸ਼੍ਰੇਣੀਆਂ ਦੇ ਲੋਕ ਸਿੱਖ ਬਣੇ ਤੇ ਉਨ੍ਹਾਂ ਨੇ ਮਿਹਨਤ ਕਰਦਿਆਂ ਖੇਤੀਬਾੜੀ ਤੇ ਹੋਰ ਕਿੱਤਿਆਂ ’ਚ ਤਰੱਕੀ ਕੀਤੀ ਤੇ ਸਮਾਜਕ ਸਨਮਾਨ ਹਾਸਲ ਕੀਤਾ। ਉਹ ਇਥੋਂ ਦੇ ਲੋਕਲ ਰਿਵਾਜ ਵੀ ਨਿਭਾਉਂਦੇ ਰਹੇ ਤੇ ਨਾਲ ਸਿੱਖੀ ਸ਼ਰਧਾ ਨੂੰ ਵੀ ਪੂਰੀ ਤਰ੍ਹਾਂ ਕਾਇਮ ਰੱਖਿਆ। ਮਗਰੋਂ ਡਾ. ਰੂਪਮ ਜਸਮੀਤ ਕੌਰ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਪੁਸਤਕ ’ਚ ਵਰਣਿਤ ਪੂਰਬੀ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੀਆਂ ਰਸਮਾਂ, ਉਪਲੱਬਧੀਆਂ, ਗੁਰ-ਅਸਥਾਨ, ਭਾਸ਼ਾ, ਵਿੱਦਿਆ ਦੇ ਨਾਲ ਨਾਲ ਉਦਾਸੀਆਂ, ਨਿਰਮਲਿਆਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਪ੍ਰਚਾਰਕ ਕੋਸ਼ਿਸ਼ਾਂ ਦਾ ਵੀ ਖੁਲਾਸਾ ਕੀਤਾ। ਪ੍ਰੋਗਰਾਮ ਦੇ ਅਖੀਰ ’ਚ ਜਤਿੰਦਰਬੀਰ ਸਿੰਘ ਨੇ ਪੁਸਤਕ ਦੇ ਲੇਖਕ ਅਤੇ ਵਕਤਿਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹੱਤਵਪੂਰਨ ਚਰਚਾ ਰਾਹੀਂ ਸਿੱਖੀ ਦਾ ਘੇਰਾ ਹੋਰ ਵਸੀਹ ਹੋਇਆ ਹੈ। ਉਨ੍ਹਾਂ ਪ੍ਰੋਗਰਾਮ ’ਚ ਹਾਜ਼ਰ ਵਕਤਿਆਂ ਤੇ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ। ਇਸ ਦੌਰਾਨ ਪ੍ਰੋ. ਮਨਜੀਤ ਭਾਟੀਆ, ਬਲਬੀਰ ਮਾਧੋਪੁਰੀ, ਡਾ. ਰਾਕੇਸ਼ ਬੱਟਾਬਿਆਲ, ਡਾ. ਕਨਿਕਾ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਹਰਵਿੰਦਰ ਸਿੰਘ, ਨਾਵਲਕਾਰ ਨਛੱਤਰ ਅਤੇ ਹੋਰਾਂ ਨੇ ਵੀ ਸ਼ਿਰਕਤ ਕੀਤੀ।

Advertisement

Advertisement