ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹਿਤ ਸਭਾ ਵਿੱਚ ਸਾਹਿਤਕ ਤੇ ਸਮਾਜਿਕ ਮੁੱਦਿਆਂ ’ਤੇ ਚਰਚਾ

06:47 AM Jul 10, 2024 IST
ਸਾਹਿਤ ਸਭਾ ਦੀ ਇਕੱਤਰਤਾ ’ਚ ਸ਼ਾਮਲ ਸਾਹਿਤਕਾਰ।

ਪੱਤਰ ਪ੍ਰੇਰਕ
ਬਾਘਾ ਪੁਰਾਣਾ, 9 ਜੁਲਾਈ
ਸਾਹਿਤ ਸਭਾ ਬਾਘਾ ਪੁਰਾਣਾ ਦੀ ਇਕੱਤਤਰਾ ਲਖਵੀਰ ਸਿੰਘ ਕੋਮਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਨਾ ਕੇਵਲ ਸਾਹਿਤਕ ਮੁੱਦਿਆਂ ਉੱਪਰ ਚਰਚਾ ਕੀਤੀ ਗਈ ਸਗੋਂ ਅੰਧਵਿਸ਼ਵਾਸ ਅਤੇ ਤਰਕਹੀਣ ਰਾਜਨੀਤੀ ਦੇ ਮੁੱਦਿਆਂ ਉੱਪਰ ਵੀ ਗੰਭੀਰ ਚਰਚਾਵਾਂ ਹੋਈਆਂ। ਹਾਥਰਸ ਵਿੱਚ ਵਾਪਰੇ ਵੱਡੇ ਦੁਖਾਂਤ ਨੂੰ ਲੋਕਾਂ ਵਿਚ ਵੱਡੀ ਪੱਧਰ ਉੱਪਰ ਭਾਰੂ ਹੋਇਆ ਅੰਧਵਿਸ਼ਵਾਸ ਦੱਸਦਿਆਂ ਕਾਮਰੇਡ ਜੋਗਿੰਦਰ ਸਿੰਘ ਨਾਹਰ, ਲਖਵੀਰ ਸਿੰਘ ਕੋਮਲ, ਹਰਵਿੰਦਰ ਰੋਡੇ, ਜਸਵੰਤ ਜੱਸੀ ਅਤੇ ਰਣਜੀਤ ਢੁੱਡੀਕੇ ਨੇ ਕਿਹਾ ਕਿ ਇੱਕ ਪਾਸੇ ਅਸੀਂ ਵਿਗਿਆਨੀਆਂ ਦੀਆਂ ਪ੍ਰਾਪਤੀਆਂ ’ਤੇ ਖੁਸ਼ ਹੁੰਦੇ ਹਾਂ ਜਦਕਿ ਅੰਧਵਿਸ਼ਵਾਸਾਂ ਵਿਚ ਗਰਕਦੇ ਜਾ ਰਹੇ ਹਾਂ। ਧੜਾਧੜ ਖੁੱਲ੍ਹਦੇ ਕਾਲਜਾਂ ਦੇ ਮੁਕਾਬਲੇ ਘਟਦੇ ਜਾ ਰਹੇ ਰੁਜ਼ਗਾਰ ਦੇ ਮੌਕਿਆਂ ਨੂੰ ਚਿੰਤਾਜਨਕ ਦੱਸਿਆ। ਅਜਿਹੇ ਹੀ ਮੁੱਦਿਆਂ ਉੱਪਰ ਤਿੱਖੇ ਵਿਅੰਗ ਕਸਦੀਆਂ ਰਚਨਾਵਾਂ ਸਾਗਰ ਸਫ਼ਰੀ, ਸੁਰਜੀਤ ਕਾਲੇਕੇ, ਓਕਟੋ ਆਊਲ, ਚਰਨਜੀਤ ਸਮਾਲਸਰ, ਮੇਜਰ ਸਿੰਘ ਹਰੀਏਵਾਲਾ, ਅਵਤਾਰ ਸਮਾਲਸਰ, ਈਸ਼ਰ ਸਿੰਘ ਲੰਭਵਾਲੀ, ਚਰਨਜੀਤ ਰਾਜਿਆਣਾ, ਕਰਮ ਸਿੰਘ ਕਰਮ, ਬਲਵਿੰਦਰ ਕੈਂਥ ਕੋਮਲ ਭੱਟੀ ਅਤੇ ਪਰਮਜੀਤ ਸਿੰਘ ਨੇ ਪੇਸ਼ ਕੀਤੀਆਂ।

Advertisement

Advertisement