ਜਸਵੰਤ ਜ਼ਫ਼ਰ ਦੀ ਪੁਸਤਕ ‘ਪਿਆਰੇ ਆਓ ਘਰੇ’ ’ਤੇ ਗੋਸ਼ਟੀ
ਹਰਦੇਵ ਚੌਹਾਨ
ਚੰਡੀਗੜ੍ਹ, 6 ਜਨਵਰੀ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਹਿਯੋਗ ਨਾਲ ਜਸਵੰਤ ਜ਼ਫ਼ਰ ਦੀ ਕਾਵਿ ਪੁਸਤਕ ‘ਪਿਆਰੇ ਆਓ ਘਰੇ’ ’ਤੇ ਗੋਸ਼ਟੀ ਕਰਵਾਈ ਗਈ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੁਸਤਕ ਦੀ ਮਹੱਤਤਾ ਸਬੰਧੀ ਚਰਚਾ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਇਹ ਸ਼ਾਇਰੀ ਬਹੁਤ ਸਹਿਜ ਹੈ। ਪ੍ਰੋ. ਮਨਪ੍ਰੀਤ ਜੱਸ ਨੇ ਕਿਹਾ ਕਿ ਇਹ ਪਿਆਰ ਤੇ ਮੁੱਹਬਤ ਦੀ ਕਵਿਤਾ ਹੈ। ਇਸ ਮੌਕੇ ਨੀਤੂ ਸ਼ਰਮਾ ਦੀ ਆਲੋਚਨਾ ਦੀ ਪੁਸਤਕ ‘ਪਾਲ ਕੌਰ ਦਾ ਕਾਵਿ ਪ੍ਰਵਚਨ’ ਵੀ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਬਾਰੇ ਖੋਜਾਰਥੀ ਗੁਰਚਰਨ ਸਿੰਘ ਨੇ ਸੰਖੇਪ ਜਾਣ-ਪਛਾਣ ਕਰਵਾਈ।
ਇਸ ਮੌਕੇ ਜਸਵੰਤ ਜ਼ਫ਼ਰ ਨੇ ਪੁਸਤਕ ਵਿੱਚੋਂ ਆਪਣੀਆਂ ਚੋਣਵੀਆਂ ਕਵਿਤਾਵਾਂ ਪੜ੍ਹੀਆਂ। ਡਾ. ਸੁਖਦੇਵ ਸਿੰਘ ਸਿਰਸਾ ਨੇ ਇਸ ਪੁਸਤਕ ਨੂੰ ਵੱਖਰੇ ਅੰਦਾਜ਼ ਵਿਚ ਪੜ੍ਹਨ ਤੇ ਸਮਝਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪਿਆਰ ਦੇ ਅਰਥਾਂ ਨੂੰ ਸਥਾਪਤੀ ਦੇ ਫੈਲਾਏ ਜਾ ਰਹੇ ਨਫ਼ਤਰ ਦੇ ਬਿਰਤਾਂਤ ਵਿੱਚੋਂ ਦੇਖਣਾ ਬਣਦਾ ਹੈ।
ਸਮਾਗਮ ਵਿੱਚ ਮਨਮੋਹਨ ਸਿੰਘ ਦਾਊਂ, ਸਿਰੀ ਰਾਮ ਅਰਸ਼, ਡਾ. ਸੁਰਿੰਦਰ ਸਿੰਘ ਗਿੱਲ, ਡਾ. ਲਾਭ ਸਿੰਘ ਖੀਵਾ , ਪ੍ਰੋ. ਸਤਪਾਲ ਸਹਿਗਲ, ਜੈ ਪਾਲ, ਭਜਨਬੀਰ, ਜ਼ੈਲਦਾਰ ਸਿੰਘ ਹਸਮੁਖ, ਗੁਰਮੀਤ ਕੱਲਰਮਾਜਰੀ, ਸੰਤੋਖ ਸਿੰਘ, ਰਾਜਿੰਦਰ ਕੌਰ, ਡਾ. ਸਾਹਿਬ ਸਿੰਘ, ਸਰੂਪ ਸਿਆਲਵੀ, ਸਤਨਾਮ ਸ਼ੋਕਰ, ਹਰਪ੍ਰੀਤ ਚੰਨੂ, ਰਮਨ ਸੰਧੂ, ਮਲਕੀਤ ਬਸਰਾ, ਸੁਰਜੀਤ ਸੁਮਨ, ਬਲਕਾਰ ਸਿੱਧੂ, ਭੂਪਿੰਦਰ ਮਲਿਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੋਜਾਰਥੀਆਂ ਨੇ ਸ਼ਿਰਕਤ ਕੀਤੀ। ਧੰਨਵਾਦੀ ਸ਼ਬਦ ਸੰਜੀਵਨ ਸਿੰਘ ਨੇ ਕਹੇ। ਸਮਾਗਮ ਦਾ ਸੰਚਾਲਨ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਨਿਭਾਇਆ।