For the best experience, open
https://m.punjabitribuneonline.com
on your mobile browser.
Advertisement

ਜਰਨੈਲ ਕੌਰ ਰਾਮੂਵਾਲੀਆ ਨੂੰ ਅੰਤਿਮ ਵਿਦਾਇਗੀ

10:44 AM Jan 08, 2025 IST
ਜਰਨੈਲ ਕੌਰ ਰਾਮੂਵਾਲੀਆ ਨੂੰ ਅੰਤਿਮ ਵਿਦਾਇਗੀ
ਜਰਨੈਲ ਕੌਰ ਰਾਮੂਵਾਲੀਆ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਹੋਰ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐੱਸਏਐਸ ਨਗਰ (ਮੁਹਾਲੀ), 7 ਜਨਵਰੀ
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਪਤਨੀ ਤੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਦੇ ਮਾਤਾ ਜਰਨੈਲ ਕੌਰ ਗਿੱਲ ਰਾਮੂਵਾਲੀਆ (86) ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੱਜ ਮੁਹਾਲੀ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕੀਤਾ ਗਿਆ। ਬੀਬੀ ਰਾਮੂਵਾਲੀਆ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਨਵਤੇਜ ਸਿੰਘ ਗਿੱਲ ਨੇ ਦਿਖਾਈ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਅਮਨਜੋਤ ਕੌਰ ਰਾਮੂਵਾਲੀਆ ਅਤੇ ਪਾਇਲਟ ਨਵਜੋਤ ਕੌਰ, ਜਵਾਈ ਅਜੈ ਜਾਂਗੀਦ, ਗਾਇਕ ਤੇ ਅਦਾਕਾਰ ਹਰਭਜਨ ਮਾਨ, ਹਰਦੀਪ ਕੌਰ, ਡਾ. ਸਮੀਰ, ਡਾ. ਹਮਜੋਲ ਸਿੰਘ ਹਾਜ਼ਰ ਸਨ।
ਇਸ ਮੌਕੇ ‘ਆਪ’ ਵਿਧਾਇਕ ਕੁਲਵੰਤ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਤੇਜਿੰਦਰ ਸਿੰਘ ਸਰਾਂ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰਣਜੀਤ ਸਿੰਘ ਛੱਜਲਵੱਢੀ ਤੇ ਜੀਪੀ ਸਿੰਘ (ਦੋਵੇਂ ਸਾਬਕਾ ਵਿਧਾਇਕ), ਐਡਵੋਕੇਟ ਪਰਮਜੀਤ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ, ਸਾਬਕਾ ਐੱਸਐੱਸਪੀ ਰਜਿੰਦਰ ਸਿੰਘ ਸੋਹਲ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਤੇ ਗੁਰਮੁੱਖ ਸਿੰਘ ਸੋਹਲ, ਯੂਥ ਅਕਾਲੀ ਆਗੂ ਸੋਨੀ ਬੜੀ, ਕਰਮ ਸਿੰਘ ਬਬਰਾ, ਕਮਲਜੀਤ ਸਿੰਘ ਰੂਬੀ, ਮਨਜੀਤ ਸਿੰਘ ਮਾਨ, ਜਥੇਦਾਰ ਅਮਰੀਕ ਸਿੰਘ ਮੁਹਾਲੀ, ਰਾਜਾ ਕੰਵਰਜੋਤ ਸਿੰਘ, ਸ਼ਲਿੰਦਰ ਆਨੰਦ, ਭਾਜਪਾ ਆਗੂ ਲਖਵਿੰਦਰ ਕੌਰ ਗਰਚਾ, ਹਰਦੇਵ ਸਿੰਘ ਉੱਭਾ, ਸੁਖਵਿੰਦਰ ਸਿੰਘ ਗੋਲਡੀ, ਆਰਪੀ ਸ਼ਰਮਾ, ਐੱਸਡੀਐੱਮ ਖਰੜ ਗੁਰਮੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement