ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਦਯੋਗਿਕ ਮਾਹਿਰਾਂ ਵੱਲੋਂ ਭਵਿੱਖ ਦੇ ਰੁਝਾਨਾਂ ਸਬੰਧੀ ਚਰਚਾ

06:32 AM Jun 04, 2024 IST
ਉਦਯੋਗਿਕ ਮਾਹਿਰਾਂ ਨਾਲ ਚਰਚਾ ਕਰਦੇ ਹੋਏ ਵਿਦਿਆਰਥੀ ਤੇ ਪ੍ਰਬੰਧਕ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਜੂਨ
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਤਕਨਾਲੋਜੀ ਫੇਜ਼-2 ਨੇ ਸਾਲਾਨਾ ਉਦਯੋਗ ਅਕੈਡਮੀਆਂ ਇੰਟਰੈਕਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਏਅਰਟੈੱਲ ਲਿਮਟਡ, ਮੋਤੀ ਲਾਲ ਓਸਵਾਲ ਅਤੇ ਟਾਈਮਜ਼ ਆਫ਼ ਇੰਡੀਆ ਵਰਗੀਆਂ ਸੰਸਥਾਵਾਂ ਦੇ ਐੱਚਆਰ ਪੇਸ਼ਾਵਰਾਂ ਨੇ ਵੱਖ-ਵੱਖ ਸੈਕਟਰਾਂ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਪਰਿਵਰਤਨਸ਼ੀਲ ਪ੍ਰਭਾਵ ’ਤੇ ਜ਼ੋਰ ਦਿੰਦਿਆਂ ਮੌਜੂਦਾ ਉਦਯੋਗਿਕ ਰੁਝਾਨਾਂ, ਵਿਕਾਸਸ਼ੀਲ ਨੌਕਰੀ ਬਾਜ਼ਾਰ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਸੈਸ਼ਨ ਦਾ ਉਦੇਸ਼ ਉਦਯੋਗ-ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਤੇ ਵਿਦਿਆਰਥੀਆਂ ਨੂੰ ਤਕਨੀਕੀ ਉਦਯੋਗ ਵਿੱਚ ਨਵੀਨਤਮ ਵਿਕਾਸ, ਭਵਿੱਖ ਵਿਚਲੇ ਰੁਝਾਨਾਂ ਅਤੇ ਉਨ੍ਹਾਂ ਨਾਲ ਪੈਣ ਵਾਲੇ ਪ੍ਰਭਾਵਾਂ ਸਬੰਧੀ ਸਮਝ ਪ੍ਰਦਾਨ ਕਰਨਾ ਸੀ। ਮਾਹਿਰਾਂ ਨੇ ਤਕਨੀਕੀ ਉਦਯੋਗ ਵਿੱਚ ਭਵਿੱਖ ਦੇ ਰੁਝਾਨਾਂ ਸਬੰਧੀ ਵਿਚਾਰ-ਚਰਚਾ ਕਰਦਿਆਂ ਐਮਬੀਏ ਅਤੇ ਐਮਸੀਏ ਦੇ ਵਿਦਿਆਰਥੀਆਂ ਨੂੰ ਸਹੀ ਰਸਤਾ ਦਿਖਾਇਆ। ਨਾਲ ਹੀ ਤਕਨੀਕੀ ਮਾਹਰਾਂ ਨੇ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਲੈਂਡਸਕੇਪ ਵਿੱਚ ਸੰਭਾਵੀ ਕਰੀਅਰ ਦੇ ਮੌਕਿਆਂ ਬਾਰੇ ਜਾਣੂ ਕਰਵਾਇਆ।
ਮਾਹਿਰਾਂ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇੰਟਰਨਸ਼ਿਪ ਅਤੇ ਛੋਟੇ ਕੋਰਸਾਂ ਰਾਹੀਂ ਪ੍ਰਾਪਤ ਕੀਤੇ ਗਿਆਨ ਅਤੇ ਹੁਨਰ ਨਾਲ ਨਾ ਸਿਰਫ਼ ਕਾਲਜ ਦੀ ਪੜ੍ਹਾਈ ਨੂੰ ਪੂਰਕ ਬਣਾਇਆ ਜਾ ਸਕਦਾ ਹੈ, ਸਗੋਂ ਇਸ ਨਾਲ ਉਨ੍ਹਾਂ ਨੂੰ ਅਸਲ ਪੇਸ਼ੇਵਾਰ ਦੁਨੀਆਂ ਲਈ ਤਿਆਰ ਹੋਣ ਦਾ ਮੌਕਾ ਮਿਲਦਾ ਹੈ। ਸਵਾਲ ਜਵਾਬ ਦੇ ਸੈਸ਼ਨ ਵਿੱਚ ਮਾਹਿਰਾਂ ਨੇ ਉਦਯੋਗਿਕ ਖੇਤਰ ਵਿੱਚ ਨੌਕਰੀ ਨਾਲ ਸਬੰਧਤ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਿਵੇਂ ਕਿ ਉਦਯੋਗ ਵਿੱਚ ਨੌਕਰੀ ਦਾ ਦ੍ਰਿਸ਼ਟੀਕੋਣ, ਇੱਕ ਵਧੀਆ ਸਿੱਖਿਆਰਥੀ ਬਣਨ ਲਈ ਸੁਝਾਅ, ਤਕਨੀਕੀ ਉਦਯੋਗ ਅਤੇ ਨੌਕਰੀ ਦੀ ਸਥਿਤੀ ’ਤੇ ਏਆਈ ਦਾ ਪ੍ਰਭਾਵ ਸ਼ਾਮਲ ਹਨ।
ਅਖੀਰ ਵਿੱਚ ਕੈਂਪਸ ਡਾਇਰੈਕਟਰ ਡਾ. ਅਨੀਤ ਬੇਦੀ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਵਿਦਿਆਰਥੀ ਵਿਕਾਸ ਲਈ ਸੰਸਥਾ ਦੇ ਸਮਰਪਣ ਅਤੇ ਉਦਯੋਗ ਨਾਲ ਅਰਥਪੂਰਨ ਸਬੰਧ ਬਣਾਉਣ ਲਈ ਅਦਾਰੇ ਦੇ ਯਤਨਾਂ ਨੂੰ ਦੁਹਰਾਇਆ ਜਿਸ ਨਾਲ ਸਿੱਖਿਆ ਅਤੇ ਰੁਜ਼ਗਾਰ ਵਿਚਕਾਰ ਪੁਲ ਮਜ਼ਬੂਤ ਹੁੰਦਾ ਹੈ। ਮੈਨੇਜਮੈਂਟ ਵੱਲੋਂ ਉਦਯੋਗਿਕ ਮਾਹਿਰਾਂ ਨੂੰ ਸਨਮਾਨਿਆ ਗਿਆ।

Advertisement

Advertisement
Advertisement