For the best experience, open
https://m.punjabitribuneonline.com
on your mobile browser.
Advertisement

ਸੋਹਣੇ ਸ਼ਹਿਰ ’ਚ ਗੰਧਲੀ ਹੋਈ ਹਵਾ

10:33 AM Nov 06, 2023 IST
ਸੋਹਣੇ ਸ਼ਹਿਰ ’ਚ ਗੰਧਲੀ ਹੋਈ ਹਵਾ
ਚੰਡੀਗੜ੍ਹ ਵਿੱਚ ਐਤਵਾਰ ਸ਼ਾਮ ਨੂੰ ਟਰਾਂਸਪੋਰਟ ਲਾਈਟਾਂ ਨੇੜੇ ਧੁੰਆਂਖੀ ਧੁੰਦ ਵਿੱਚ ਘਿਰੀ ਸੜਕ ਤੋਂ ਲੰਘਦੇ ਹੋਏ ਰਾਹਗੀਰ। -ਫੋਟੋ: ਪ੍ਰਦੀਪ ਤਿਵਾੜੀ ਆਤਿਸ਼ ਗੁਪਤਾ
Advertisement

ਚੰਡੀਗੜ੍ਹ, 5 ਨਵੰਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਹਵਾ ਗੰਧਲੀ ਹੋ ਗਈ ਹੈ। ਹਾਲਾਂਕਿ ਇਹ ਹਾਲ ਦੀਵਾਲੀ ਤੋਂ ਬਾਅਦ ਦਿਖਾਈ ਦਿੰਦਾ ਸੀ, ਪਰ ਇਸ ਵਾਰ ਦੀਵਾਲੀ ਤੋਂ ਪਹਿਲਾਂ ਦੀ ਚੰਡੀਗੜ੍ਹ ਦੀ ਹਵਾ ਗੰਧਲੀ ਹੋ ਗਈ ਹੈ। ਉੱਧਰ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਹਵਾ ਹੋਰ ਗੰਧਲੀ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਅੱਜ ਚੰਡੀਗੜ੍ਹ ਵਿੱਚ ਸਵੇਰ ਸਮੇਂ ਏਅਰ ਕੁਆਲਟੀ ਇੰਡੈਕਸ (ਏਕਿਊਆਈ) 250 ਤੋਂ ਪਾਰ ਚਲਾ ਗਿਆ ਸੀ, ਪਰ ਸ਼ਾਮ ਹੁੰਦਿਆਂ ਏਕਿਊਆਈ ’ਚ ਮਾਮੂਲੀ ਸੁਧਾਰ ਦਰਜ ਕੀਤਾ ਗਿਆ। ਇਸੇ ਕਰ ਕੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਹਰ ਸਮੇਂ ਸ਼ਹਿਰ ਦੀ ਹਵਾ ਦੀ ਮਾਨੀਟਰਿੰਗ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਵਾ ਵਧੇਰੇ ਦੂਸ਼ਤਿ ਪਾਈ ਜਾ ਰਹੀ ਹੈ। ਅੱਜ ਸਵੇਰ ਸਮੇਂ ਸ਼ਹਿਰ ਵਿੱਚ ਏਕਿਊਆਈ ਪੱਧਰ 160 ਤੋਂ 250 ਦੇ ਕਰੀਬ ਦਰਜ ਕੀਤਾ ਗਿਆ ਸੀ ਜਦੋਂਕਿ ਮੁਹਾਲੀ ਦੇ ਨਾਲ ਲਗਦੇ ਸੈਕਟਰ-53 ਤੇ ਹੋਰਨਾਂ ਇਲਾਕਿਆਂ ਵਿੱਚ ਏਕਿਊਆਈ 272 ’ਤੇ ਪਹੁੰਚ ਗਿਆ ਸੀ। ਸ਼ਾਮ ਸਮੇਂ ਸ਼ਹਿਰ ਦੇ ਸੈਕਟਰ-25 ਵਿੱਚ ਏਕਿਊਆਈ ਪੱਧਰ 165, ਸੈਕਟਰ-22 ਵਿੱਚ 212 ਅਤੇ ਸੈਕਟਰ-53 ਵਿੱਚ 242 ਦਰਜ ਕੀਤਾ ਗਿਆ ਹੈ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਵਿੱਚ ਜ਼ਿਆਦਾਤਰ ਪ੍ਰਦੂਸ਼ਣ ਤਿਉਹਾਰਾਂ ਕਰ ਕੇ ਸਥਾਨਕ ਟਰੈਫਿਕ ਜਾਮ ਦਾ ਹੈ ਜਦੋਂਕਿ ਚੰਡੀਗੜ੍ਹ ਤੇ ਮੁਹਾਲੀ ਦੀ ਸਰਹੱਦ ’ਤੇ ਸਥਤਿ ਸੈਕਟਰਾਂ ਵਿੱਚ ਪਰਾਲੀ ਦੇ ਧੂੰਏਂ ਕਰ ਕੇ ਪ੍ਰਦੂਸ਼ਣ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲੇ ਚੰਡੀਗੜ੍ਹ ਵਿੱਚ ਪ੍ਰਦੂਸ਼ਣ ਦੀ ਸਥਤਿੀ ਕੰਟਰੋਲ ਵਿੱਚ ਹੈ। ਇਹ ਆਉਣ ਵਾਲੇ ਦਿਨਾਂ ’ਚ ਪਟਾਕੇ ਚੱਲਣ ਕਰ ਕੇ ਸਥਤਿੀ ਹੋਰ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਹਵਾ ਪ੍ਰਦੂਸ਼ਣ ’ਤੇ ਹਰ ਸਮੇਂ ਨਜ਼ਰ ਰੱਖੀ ਜਾ ਰਹੀ ਹੈ, ਜ਼ਿਆਦਾ ਪ੍ਰਦੂਸ਼ਣ ਵਧਣ ’ਤੇ ਉਸ ਅਨੁਸਾਰ ਫ਼ੈਸਲਾ ਲਿਆ ਜਾਵੇਗਾ।

Advertisement

ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਪਿਛਲੇ ਕੁਝ ਦਿਨਾਂ ਤੋਂ ਵਾਤਾਵਰਨ ਵਿੱਚ ਫੈਲ ਰਹੇ ਧੂੰਏਂ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਤੋਂ ਬਚਾਅ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਧੂੰਆਂ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ ਉਹ ਮਨੁੱਖੀ ਸਿਹਤ ਲਈ ਖ਼ਤਰਨਾਕ ਹੁੰਦਾ ਹੈ, ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਕਾਰਨ ਬੱਚਿਆਂ ਤੇ ਬਜ਼ੁਰਗਾਂ ਵਿੱਚ ਖਾਸਕਰ ਸਾਹ ਦੇ ਰੋਗੀਆਂ ਲਈ ਦਿੱਕਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਹਵਾ ਵਿੱਚ ਪ੍ਰਦੂਸ਼ਣ ਕਾਰਨ ਅੱਖਾਂ ਵਿੱਚ ਜਲਣ, ਸਾਹ ਦੀ ਤਕਲੀਫ਼, ਥਕੇਵਾਂ ਅਤੇ ਚਿੜਚੜਾਪਣ ਆਦਿ ਲੱਛਣ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਖੁੱਲ੍ਹੇ ਵਿੱਚ ਸੈਰ, ਸਾਈਕਲਿੰਗ ਅਤੇ ਦੌੜ ਤੋਂ ਗੁਰੇਜ਼ ਕੀਤਾ ਜਾਵੇ। ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ’ਤੇ ਮਾਸਕ ਲਗਾਇਆ ਜਾਵੇ। ਸਾਹ ਸਬੰਧੀ ਰੋਗਾਂ ਤੋਂ ਪੀੜਤ ਆਪਣੀਆਂ ਦਵਾਈਆਂ ਤੇ ਇਨਹੇਲ਼ਰ ਨਾਲ ਰੱਖਣ ਅਤੇ ਡਾਕਟਰ ਵਜੋਂ ਵੱਲੋਂ ਦਿੱਤੀਆਂ ਦਵਾਈਆਂ ਆਪਣੇ ਆਪ ਬੰਦ ਨਾ ਕਰਨ।

ਪੱਛਮੀ ਹਵਾਵਾਂ ਕਾਰਨ 7 ਨੂੰ ਮੌਸਮ ਹੋ ਸਕਦੈ ਖ਼ਰਾਬ

ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਵਾਤਾਵਰਨ ਪ੍ਰਦੂਸ਼ਣ ਕਰ ਕੇ ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਪਰ 7 ਨਵੰਬਰ ਨੂੰ ਪੱਛਮੀ ਹਵਾਵਾਂ ਕਾਰਨ ਮੌਸਮ ਖ਼ਰਾਬ ਹੋ ਸਕਦਾ ਹੈ। ਇਸ ਦੌਰਾਨ ਹਲਕਾ ਮੀਂਹ ਵੀ ਪੈ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ’ਚ ਮੌਸਮ ਸਾਫ਼ ਰਹੇਗਾ। ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਦੋਂਕਿ ਘੱਟ ਤੋਂ ਘੱਟ ਤਾਪਮਾਨ 13.7 ਡਿਗਰੀ ਸੈਲਸੀਅਸ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ।

Advertisement
Author Image

Advertisement
Advertisement
×