ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਹਪੁਰ ਅਮਰਗੜ੍ਹ ਦੇ ਕਿਸਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ

07:48 AM Jun 13, 2024 IST
ਜਾਣਕਾਰੀ ਦਿੰਦਾ ਹੋਇਆ ਬਲਦੇਵ ਸਿੰਘ ਬਾਜਵਾ।

ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 12 ਜੂਨ
ਹਲਕੇ ਦੇ ਪਿੰਡ ਸ਼ਾਹਪੁਰ ਅਮਰਗੜ੍ਹ ਦੇ ਵਾਤਾਵਰਨ ਪ੍ਰੇਮੀ ਬਲਦੇਵ ਸਿੰਘ ਬਾਜਵਾ ਨੇ ਪਾਣੀ ਦੇ ਸੋਮੇ ਨੂੰ ਬਚਾਉਣ ਲਈ ਸੱਤ ਏਕੜ ’ਚ ਇਸ ਵਾਰ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਉਹ ਲੰਘੇ ਸੱਤ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਹੋਰਨਾਂ ਕਿਸਾਨਾਂ ਲਈ ਮਿਸਾਲ ਪੈਦਾ ਕਰ ਰਿਹਾ ਹੈ। ਵਾਤਾਵਰਨ ਪ੍ਰੇਮੀ ਅਤੇ ਮੰਡੀਕਰਨ ਬੋਰਡ ਦੇ ਐਕਸੀਜਨ ਬਲਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਸੱਤ ਕਿੱਲੇ ਜ਼ਮੀਨ ਵਿੱਚ ਮਿਸ਼ਨ ਅੱਗ ਮੁਕਤ, ਕੱਦੂਮੁਕਤ, ਜ਼ਹਿਰ ਮੁਕਤ ਤਹਿਤ ਝੋਨੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਲੰਘੇ 19 ਸਾਲਾਂ ਤੋਂ ਉਨ੍ਹਾਂ ਨੇ ਆਪਣੇ ਖੇਤਾਂ ’ਚ ਕਣਕ ਦੇ ਨਾੜ ਦੀ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਕਦੇ ਅੱਗ ਤੱਕ ਨਹੀਂ ਲਗਾਈ। ਉਸ ਨੇ ਇਹ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮਿਆਂ ਵਿੱਚ ਵੀ ਝੋਨੇ ਦੀ ਸਿੱਧੀ ਬਿਜਾਈ ਦੌਰਾਨ ਉਨ੍ਹਾਂ ਦੀ ਫ਼ਸਲ ਦਾ ਝਾੜ ਕੱਦੂ ਵਿਧੀ ਨਾਲੋਂ ਸਿੱਧੀ ਬਿਜਾਈ ਕੀਤੇ ਗਏ ਝੋਨੇ ਦੇ ਬਰਾਬਰ ਨਿਕਲ ਰਿਹਾ ਹੈ। ਐਕਸੀਅਨ ਬਾਜਵਾ ਨੇ ਕਿਹਾ ਕਿ ਅੱਜ ਕਿਸਾਨਾਂ ’ਚ ਵੱਧ ਝਾੜ ਲੈਣ ਦੀ ਦੌੜ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਾਣੀ ਦੇ ਕੀਮਤੀ ਸੋਮੇ ਨੂੰ ਖ਼ਤਮ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਵਾਤਾਵਰਨ ਨੂੰ ਗੰਦਲਾ ਕਰਨਾ ਚਾਹੀਦਾ ਹੈ। ਉਨ੍ਹਾਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮਨੋਰਥ ਵਜੋਂ ਆਪਣੀ ਦੋ ਕਨਾਲ ਜ਼ਮੀਨ ’ਚ ਕਾਰਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਦੇ ਸਹਿਯੋਗ ਗੁਰੂ ਨਾਨਕ ਜੰਗਲ ਵੀ ਲਗਾਇਆ ਹੈ, ਜੋ ਵੱਖ-ਵੱਖ ਪੰਛੀਆਂ ਦਾ ਰਹਿਣ ਬਸੇਰਾ ਬਣਿਆ ਹੈ। ਐਕਸੀਅਨ ਬਾਜਵਾ ਨੇ ਇਹ ਵੀ ਦੱਸਿਆ ਕਿ ਸੇਵਾਮੁਕਤੀ ਤੋਂ ਬਾਅਦ ਉਹ 6 ਕਿੱਲਿਆਂ ਵਿੱਚ ਬਾਗਬਾਨੀ ਲਗਾਉਣ ਨੂੰ ਤਰਜੀਹ ਦੇਣਗੇ।

Advertisement

Advertisement